ਗੁਰਦੁਆਰਾ ਠਾਠ ਨਾਨਕਸਰ, ਬਠਿੰਡਾ ਰੋਡ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ ਮਹਾਨ ਸਲਾਨਾ ਗੁਰਮਤਿ ਸਮਾਗਮ

ਮਲੋਟ:- ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਧੰਨ-ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਸੰਤ ਬਾਬਾ ਗੁਰਮੇਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਲਾਨਾ ਸਮਾਗਮ ਗੁਰਦੁਆਰਾ ਠਾਠ ਨਾਨਕਸਰ, ਸਾਹਮਣੇ ਸਕਾਈ ਮਾਲ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਅੱਜ ਰਾਤ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸ਼੍ਰੀ ਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ ਮੌਜੂਦਾ ਮੁੱਖੀ ਸੰਪ੍ਰਦਾਇ ਨਾਨਕਸਰ ਕਲੇਰਾਂ, ਕਥਾਵਾਚਕ ਸੰਤ ਬਾਬਾ ਬੰਤਾ ਸਿੰਘ ਜੀ ਸੰਪ੍ਰਦਾਇ ਧੰਨ-ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਅੰਮ੍ਰਿਤਸਰ ਸਾਹਿਬ, ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਜੀ ਨਾਨਕਸਰ ਕੁਰਾਲੀ, (ਯੂ.ਐਸ.ਏ), ਸੰਤ ਬਾਬਾ ਜੁਗਰਾਜ ਸਿੰਘ ਜੀ ( ਬਾਬਾ ਸੁਧਾਰਾ ਜੀ) ਨਾਨਕਸਰ ਕਲੇਰਾਂ, ਸੰਤ ਬਾਬਾ ਹਰਪਾਲ ਸਿੰਘ ਜੀ ਜਨਮ ਅਸਥਾਨ ਪਿੰਡ ਝੋਰੜਾਂ ਵਾਲੇ ਹਾਜ਼ਰੀ ਭਰਨਗੇ। ਇਹ ਸਮਾਗਮ ਸ਼੍ਰੀ ਮਾਨ ਸੰਤ ਬਾਬਾ ਗੁਰਜੀਤ ਸਿੰਘ ਜੀ ਮੌਜੂਦਾ ਮੁੱਖੀ ਸੰਪ੍ਰਦਾਇ ਨਾਨਕਸਰ ਕਲੇਰਾਂ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਤੇ ਦੱਸਿਆ ਕਿ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।