ਸ.ਸ.ਸ.ਸਮਾਰਟ ਸਕੂਲ ਪਿੰਡ ਮਲੋਟ ਦੇ ਵਿਦਿਆਰਥੀਆਂ ਨੇ ਹਿੰਦ ਪਾਕ ਬਾਰਡਰ ਹੁਸੈਨੀਵਾਲਾ ਦਾ ਕੀਤਾ ਦੌਰਾ
ਮਲੋਟ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਕਮਲਾ ਦੇਵੀ ਦੀ ਦੇਖ-ਰੇਖ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਦੇ ਵਿਦਿਆਰਥੀਆਂ ਨੇ ਸਕਿਓਰਟੀ ਟਰੇਡ ਅਧੀਨ ਇੰਡਸਟਰੀ ਵਿਜ਼ਿਟ ਵਿੱਚ ਹਿੰਦ ਪਾਕ ਬਾਰਡਰ ਹੁਸੈਨੀਵਾਲਾ ਦਾ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਬੀ.ਐੱਸ.ਐੱਫ ਅਤੇ ਆਰਮੀ ਦੀ ਭਰਤੀ ਸੰਬੰਧੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਬੱਚਿਆਂ ਨੇ ਇਤਿਹਾਸਿਕ ਗੁਰੂਦੁਆਰਾ ਸ਼੍ਰੀ ਜਾਮਨੀ ਸਾਹਿਬ, ਪੀਰ ਬਾਬਾ ਸ਼ੇਰ ਸ਼ਾਹ ਵਲੀ ਦੀ ਦਰਗਾਹ, ਸ਼ਹੀਦੀ ਸਮਾਰਕ ਹੁਸੈਨੀਵਾਲਾ ਅਤੇ ਸ.ਇੰਦਰਜੀਤ ਸਿੰਘ ਦੀ ਕਿਸਾਨ ਆਊਟ ਲੈਟ ਦੀ ਪੈਸਟੀਸਾਈਡਜ ਐਜੰਸੀ ਵਿਜ਼ਿਟ ਕੀਤੀ। ਬੱਚਿਆਂ ਦੇ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਟੂਰ ਦਾ ਪ੍ਰਬੰਧ ਐੱਨ.ਐੱਸ.ਕਿਊ.ਐੱਫ ਸਕਿਓਰਟੀ ਇੰਚਾਰਜ ਸ.ਸੁਖਮੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸੰਗੀਤਾ ਮਦਾਨ, ਸ਼੍ਰੀਮਤੀ ਨਵਜੋਤ ਕੌਰ ਅਤੇ ਮਿਸ.ਪਰਵਿੰਦਰ ਕੌਰ ਸ਼ਾਮਿਲ ਸਨ। Author: Malout Live