ਕੇੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਖੁਸ਼ਦੀਪ ਨੂੰ 12ਵੀ(ਸਾਇੰਸ) ਵਿੱਚ ਮਲੋਟ ਬਲਾਕ ਵਿੱਚੋ ਟੋਪ ਕਰਨ ਤੇ ਵਿਸ਼ੇਸ ਸਨਮਾਨ
ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੋਂ ਐਲਾਨੇ ਬਾਰਵੀਂ ਕਲਾਸ ਦੇ ਨਤੀਜਿਆ ਵਿੱਚ ਸਾਇੰਸ ਸਟਰੀਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੰਡੀ ਹਰਜੀ ਰਾਮ ਮਲੋਟ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਰਮਨ ਕੁਮਾਰ ਨੇ 488/500 (97.6%) ਅੰਕ ਪ੍ਰਾਪਤ ਕਰਕੇ ਮਲੋਟ ਬਲਾਕ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਖੁਸ਼ਦੀਪ ਨੂੰ ਵਿਸ਼ੇਸ ਤੌਰ ਤੇ ਅੱਜ ਸਮਾਜਿਕ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਸਨਮਾਨਿਤ ਕੀਤਾ।
ਇਸ ਸਮੇ ਡੀ.ਓ ਮਲਕੀਤ ਸਿੰਘ ਨੇ ਖੁਸ਼ਦੀਪ ਨੂੰ ਇਹਨੇ ਵਧੀਆ ਨੰਬਰ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੱਭ ਕਾਮਨਾਵਾਂ ਦਿੱਤੀਆ।ਖੁਸ਼ਦੀਪ ਦੇ ਇਸ ਨਤੀਜੇ ਨੇ ਸਕੂਲ ਅਤੇ ਉਸ ਦੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਸ. ਬਲਜੀਤ ਸਿੰਘ, ਲੈਕਚਰਾਰ ਸੁਨੀਲ ਕੁਮਾਰ, ਲੈਕਚਰਾਰ ਸੁ਼ਰੇਸ਼ਤਾ, ਲੈਕਚਰਾਰ ਅਮਰਜੀਤ ਸਿੰਘ, ਮੈਡਮ ਅੰਜਲੀ, ਸ਼੍ਰੀ ਸੁਰੇਸ਼ ਕੁਮਾਰ, ਮੈਡਮ ਪੂਨਮ ਅਤੇ ਸ਼੍ਰੀ ਸੰਜੀਵ ਅਹੂਜਾ ਵੱਲੋ ਖੁਸ਼ਦੀਪ ਅਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। Author: Malout Live