ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਵੱਲੋਂ ਐੱਸ.ਡੀ.ਓ ਸੀਵਰੇਜ਼ ਬੋਰਡ ਮਲੋਟ ਨੂੰ ਦਿੱਤਾ ਮੰਗ ਪੱਤਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦਾ ਇੱਕ ਵਫਦ ਜਰਨੈਲ ਸਿੰਘ ਸੰਧੂ ਪ੍ਰਧਾਨ ਦੀ ਅਗਵਾਈ ਹੇਠ ਮੁੱਖ ਦਫ਼ਤਰ ਵਾਟਰ ਵਰਕਸ (ਸ਼ਹਿਰ) ਵਿਖੇ ਮਿਲਿਆ। ਜੱਥੇਬੰਦੀ ਵੱਲੋਂ ਮੰਗ ਪੱਤਰ ਰਾਹੀ ਮਲੋਟ ਸ਼ਹਿਰ ਵਿੱਚ ਸੀਵਰੇਜ਼ ਦੀ ਸਮੱਸਿਆ ਜੋ ਗੰਭੀਰ ਰੂਪ ਧਾਰਨ ਕਰ ਚੁੱਕੀ ਵੱਲ ਧਿਆਨ ਦਵਾਇਆ ਗਿਆ। ਵਿਸ਼ਵਜੀਤ ਸਿੰਘ ਐੱਸ.ਡੀ.ਓ ਸੀਵਰੇਜ ਬੋਰਡ ਮਲੋਟ ਕਿਸੇ ਜਰੂਰੀ ਕੰਮ ਚੰਡੀਗੜ੍ਹ ਗਏ ਹੋਣ ਕਰਕੇ ਮੰਗ ਪੱਤਰ ਸ਼੍ਰੀ ਰਾਕੇਸ਼ ਮੋਹਨ ਮੱਕੜ ਨੇ ਪ੍ਰਾਪਤ ਕੀਤਾ ਅਤੇ ਜੱਥੇਬੰਦੀ ਦੇ ਵਫ਼ਦ ਨੂੰ ਭਰੋਸਾ ਦਵਾਇਆ ਕਿ ਮਸ਼ੀਨਰੀ ਪੁਰਾਣੀ ਹੋਣ ਕਰਕੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ,
ਜਲਦੀ ਪੁਰਾਣੀ ਮਸ਼ੀਨਰੀ ਬਦਲ ਕੇ ਨਵੀਂ ਲਾਉਣ ਸੰਬੰਧੀ ਟੈਂਡਰ ਹੋ ਚੁੱਕੇ ਅਤੇ ਜਲਦੀ ਬੰਦ ਸੀਵਰੇਜ ਦੀ ਸਫ਼ਾਈ ਹੋਣ ਕਰਕੇ ਲੋਕਾਂ ਨੂੰ ਨਿਜਾਤ ਦਿਵਾਈ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਬੁੱਟਰ, ਜਸਦੇਵ ਸਿੰਘ ਸੰਧੂ ਪ੍ਰਧਾਨ ਸ਼ਹਿਰੀ ਇਕਾਈ, ਗੁਰਚਰਨ ਸਿੰਘ ਢਿੱਲੋਂ ਪ੍ਰੈੱਸ ਸਕੱਤਰ, ਇਕਬਾਲ ਸਿੰਘ ਢਿੱਲੋਂ ਪ੍ਰਧਾਨ ਇਕਾਈ ਜੰਡਵਾਲਾ ਚੜ੍ਹਤ ਸਿੰਘ, ਗੁਰਮੀਤ ਸਿੰਘ ਢਿੱਲੋਂ, ਦਵਿੰਦਰ ਸਿੰਘ ਢਿੱਲੋਂ, ਬਲਵੀਰ ਚੰਦ ਸ਼ਰਮਾ, ਰੇਸ਼ਮ ਸਿੰਘ ਸਿੱਧੂ, ਮਾਸਟਰ ਟਹਿਲ ਸਿੰਘ ਸੰਧੂ, ਮੋਹਨ ਲਾਲ ਰਿਟਾਇਰ ਇੰਸਪੈਕਟਰ ਪੰਜਾਬ ਪੁਲਿਸ ਅਤੇ ਹਰਜਿੰਦਰ ਸਿੰਘ ਜੇ.ਈ ਸੀਵਰੇਜ਼ ਬੋਰਡ ਮਲੋਟ ਹਾਜ਼ਿਰ ਸਨ। Author : Malout Live