ਅੱਜ ਦੁਪਹਿਰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹਨਾਂ ਫੀਡਰਾਂ ਦੀ ਰਹੇਗੀ ਸਪਲਾਈ ਬੰਦ

ਮਲੋਟ: ਐਕਸੀਅਨ ਬਿਜਲੀ ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਜ਼ਰੂਰੀ ਮੈਂਟਿਨੇਂਸ ਲਈ 220 ਕੇ.ਵੀ ਮਲਕਟੋਰਾ ਤੋਂ 66 ਕੇ.ਵੀ ਅਬੁੱਲ ਖੁਰਾਣਾ ਲਾਈਨ ਬੰਦ ਰਹੇਗੀ। ਜਿਸ ਕਰਕੇ 66 ਕੇ.ਵੀ ਸਬ-ਸਟੇਸ਼ਨ ਦਾਨੇਵਾਲਾ, ਅਬੁੱਲ ਖੁਰਾਣਾ, ਫਤਹਿਪੁਰ ਮਨੀਆਂ, ਕੋਲਿਆਂਵਾਲੀ ਅਤੇ ਭਾਈਕਾ ਕੇਰਾ ਤੋਂ ਚੱਲਣ ਵਾਲੇ ਸਾਰੇ ਸ਼ਹਿਰੀ ਫੀਡਰ, ਯੂ.ਪੀ.ਐੱਸ ਫੀਡਰ ਅਤੇ ਖੇਤੀਬਾੜੀ ਵਾਲੇ ਫੀਡਰ ਬੰਦ ਰਹਿਣਗੇ। ਇਸ ਦੌਰਾਨ ਬਿਜਲੀ ਬੋਰਡ ਵੱਲੋਂ ਸਮੂਹ ਖ਼ਪਤਕਾਰਾਂ ਅਤੇ ਪਬਲਿਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। Author: Malout Live