ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਸ਼ਲਾਘਾਯੋਗ ਕੰਮ, ਬਾਰਿਸ਼ ਵਿੱਚ ਕਰ ਰਹੇ ਹਨ ਫਾਲਟ ਦਰੁਸਤ
ਮਲੋਟ: ਬਿਜਲੀ ਬੋਰਡ ਮਲੋਟ ਜੋ ਕਿ ਬਾਰਿਸ਼ ਵਿੱਚ ਵੀ ਇਲਾਕਾ ਨਿਵਾਸੀਆਂ ਨੂੰ ਸੇਵਾਵਾਂ ਦੇਣ ਵਿੱਚ ਹਾਜ਼ਿਰ ਰਹਿੰਦਾ ਹੈ। ਪਿੰਡ ਦਾਨੇਵਾਲਾ ਵਿਖੇ ਦਾਨੇਵਾਲਾ ਚੌਂਕ ਤੇ 11 ਕੇ.ਵੀ ਕੇਬਲ ਦੇ ਅਚਾਨਕ ਖਰਾਬ ਹੋਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਸੀ। ਜਿਸ ਦੌਰਾਨ ਜੂਨੀਅਰ ਇੰਜੀਨਿਅਰ ਅਜੈ ਕੁਮਾਰ ਅਤੇ ਉਨ੍ਹਾਂ ਦੇ ਸਹਾਇਕ ਸਾਥੀ ਜੋ ਕਿ ਬਾਰਿਸ਼ ਵਿੱਚ ਕੇਬਲ ਨੂੰ ਦਰੁਸਤ ਕਰਨ
ਵਿੱਚ ਤਕਰੀਬਨ ਇੱਕ ਘੰਟੇ ਤੋਂ ਲੱਗੇ ਹੋਏ ਹਨ, ਤਾਂ ਜੋ ਖਪਤਕਾਰਾਂ ਨੂੰ ਨਿਰਵਿਘਨ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਸਕਣ। ਇਸ ਮੌਕੇ ਜੂਨੀਅਰ ਇੰਜੀਨਿਅਰ ਤੋਂ ਇਲਾਵਾ ਗੁਰਮੀਤ ਸਿੰਘ, ਬੂਟਾ ਰਾਮ, ਸੁਖਰਾਜ ਸਿੰਘ, ਅਵਤਾਰ ਸਿੰਘ, ਗੋਰਵ ਕੁਮਾਰ, ਸਤਨਾਮ ਸਿੰਘ ਤੋਂ ਇਲਾਵਾ ਜਗਰੂਪ ਸਿੰਘ ਸਨ। Author: Malout Live