ਹੈੱਲਥ ਵੈੱਲਨੈਸ ਸੈਂਟਰ ਪਿੰਡ ਅਬੁਲਖੁਰਾਣਾ ਵਿਖੇ ਲਗਾਇਆ NCD ਕੈਂਪ
ਮਲੋਟ:- ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਬਲਾਕ ਲੰਬੀ ਦੇ ਹੈੱਲਥ ਵੈੱਲਨੈਸ ਸੈਂਟਰ ਪਿੰਡ ਅਬੁਲਖੁਰਾਣਾ ਵਿਖੇ ਸਿਵਲ ਸਰਜਨ ਸ਼੍ਰੀਮਤੀ ਰੰਜੂ ਸਿੰਗਲਾ ਦੇ ਨਿਰਦੇਸ਼ਾਂ ਤਹਿਤ ਅਤੇ ਬਲਾਕ ਲੰਬੀ ਦੇ ਐੱਸ.ਐੱਮ.ਓ ਸ਼੍ਰੀ ਪਵਨ ਮਿੱਤਲ ਦੀ ਅਗਵਾਈ ਹੇਠ NCD ਕੈਂਪ ਲਗਾਇਆ ਗਿਆ।
ਜਿਸ ਵਿੱਚ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ ਦੀ ਬਿਮਾਰੀਆਂ, ਡੇਂਗੂ ਅਤੇ ਮਲੇਰੀਆ ਦੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਹੈੱਲਥ ਵੈੱਲਨੈਸ ਸੈਂਟਰ CHO ਮਨੀਸ਼ਾ ਚੌਹਾਨ, MPHW ਰਮਨਦੀਪ ਸਿੰਘ, MPHW(F) ਬੇਅੰਤ ਕੌਰ, MPHW(F) ਅਮਨਦੀਪ ਕੌਰ ਅਤੇ ਕੁਲਵਿੰਦਰ ਕੌਰ, ਰਣਜੀਤ ਕੌਰ ਆਸ਼ਾ ਵਰਕਰ ਮੌਜੂਦ ਸਨ। Author: Malout Live