ਯੂਨੀਫਾਈਡ ਕਾਊਂਸਲ ਵੱਲੋਂ ਨੈਸ਼ਨਲ ਲੈਵਲ ਸਾਇੰਸ ਟੈਸਟ ਖੋਜ ਪ੍ਰੀਖਿਆ ਵਿੱਚ GTB ਖਾਲਸਾ ਪਬਲਿਕ ਸੀਨੀ. ਸੈਕੰ. ਸਕੂਲ ਮਲੋਟ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਯੂਨੀਫਾਈਡ ਕਾਊਂਸਲ ਵੱਲੋਂ ਦਸੰਬਰ 2022 ਵਿੱਚ ਆਯੋਜਿਤ ਕੀਤੇ ਗਏ ਨੈਸ਼ਨਲ ਲੈਵਲ ਸਾਇੰਸ ਟੈਸਟ ਖੋਜ ਪ੍ਰੀਖਿਆ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸੀਨੀ. ਸੈਕੰ. ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੇ ਬਾਰਵੀਂ ਜਮਾਤ ਦੇ ਕੁੱਲ 14 ਵਿਦਿਆਰਥੀ ਜਿਨ੍ਹਾਂ ਵਿੱਚੋਂ 6 ਵਿਦਿਆਰਥੀਆਂ ਨੇ ਪੀ.ਸੀ.ਬੀ ਅਤੇ 8 ਵਿਦਿਆਰਥੀਆਂ ਨੇ ਪੀ.ਸੀ.ਐੱਮ ਦੀ ਪ੍ਰੀਖਿਆ ਦਿੱਤੀ। ਯੂਨੀਫਾਈਡ ਕਾਊਂਸਲ ਵੱਲੋਂ ਐਲਾਨੇ ਗਏ ਨਤੀਜੇ ਵਿੱਚ
ਸੁਰਗੀਤ ਕੌਰ ਪੁੱਤਰੀ ਖੁਸ਼ਵਿੰਦਰ ਸਿੰਘ ਨੇ ਰਾਜ ਪੱਧਰ ਵਿੱਚੋਂ ਪਹਿਲਾ ਸਥਾਨ, ਰਿਹਾਨ ਚਲਾਣਾ ਪੁੱਤਰ ਰਾਜੀਵ ਕੁਮਾਰ ਨੇ ਦੂਜਾ ਸਥਾਨ ਅਤੇ ਖੁਸ਼ਵਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਹੇਮਲਤਾ ਕਪੂਰ ਨੇ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਅਤੇ ਚੰਗੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆ। ਸਾਇੰਸ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਦੀਆਂ ਕਾਮਯਾਬੀਆਂ ਲਈ ਵਧਾਈ ਦਿੱਤੀ ਗਈ। Author: Malout Live