ਮਲੋਟ ਹਲਕੇ ਦੇ ਐੱਮ.ਐੱਲ.ਏ ਡਾ ਬਲਜੀਤ ਕੌਰ ਵੱਲੋਂ ਸਿਵਲ ਹਸਪਤਾਲ ਮਲੋਟ ਦੀ ਅਚਨਚੇਤ ਚੈਕਿੰਗ
ਮਲੋਟ:- ਆਮ ਆਦਮੀ ਪਾਰਟੀ ਦੇ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ ਅੱਜ ਸਵੇਰੇ ਅਚਨਚੇਤ ਚੈਕਿੰਗ ਲਈ ਸਰਕਾਰੀ ਹਸਪਤਾਲ ਮਲੋਟ ਪਹੁੰਚੇ ਅਤੇ ਅਤੇ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ SMO ਮਲੋਟ ਡਾ. ਰਸ਼ਮੀ ਚਾਵਲਾ ਅਤੇ ਸਮਾਜ ਸੇਵੀ ਅਨਿਲ ਜੁਨੇਜਾ ਨੇ ਹਸਪਤਾਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐੱਮ.ਐੱਲ.ਏ ਡਾ. ਬਲਜੀਤ ਕੌਰ ਨੇ ਕਿਹਾ ਆਮ ਆਦਮੀ ਪਾਰਟੀ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਆਪ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਦਿਆਂ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਲਕੇ ਦੇ ਲੋਕਾਂ ਕੋਲ ਜਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਮੋਕੇ ਤੇ ਹੱਲ ਕਰਨ। ਅੱਜ ਮਲੋਟ ਹਲਕੇ ਦੀ ਵਿਧਾਇਕਾ ਡਾ. ਬਲਜੀਤ ਕੌਰ ਵੱਲੋਂ ਅਚਨਚੇਤ ਸਿਵਲ ਹਸਪਤਾਲ ਦੀ ਚੈਕਿੰਗ ਕੀਤੀ,
ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਤੇ ਹਸਪਤਾਲ ਵਿਚ ਲੋੜੀਦੀਆ ਦਵਾਈਆਂ ਨੂੰ ਜਲਦੀ ਪੂਰਾ ਕਰਨ ਦਾ ਵਾਅਦਾ ਕੀਤਾ। 108 ਐਂਬੂਲੈਂਸ ਦੀ ਚੈਕਿੰਗ ਕਰਦਿਆਂ ਕੰਪਨੀ ਵੱਲੋਂ ਸਮੇਂ ਸਿਰ ਐਂਬੂਲੈਂਸ ਦੀ ਰਿਪੇਅਰ ਨਾ ਕਰਵਾਉਣ ਤੇ ਮਰੀਜ਼ਾਂ ਲਈ ਲੋੜੀਂਦੀ ਦਵਾਈ ਤੇ ਉਪਕਰਣ ਮੋਜੂਦ ਨਾ ਹੋਣ ਕਰਕੇ ਉਨ੍ਹਾਂ ਨੇ 108 ਐਂਬੂਲੈਂਸ ਨੂੰ ਚਲਾਉਣ ਵਾਲੀ ਕੰਪਨੀ ਤੇ ਵਰਦਿਆਂ ਕੰਪਨੀ ਖ਼ਿਲਾਫ਼ ਜਲਦੀ ਕਾਰਵਾਈ ਕਰਨ ਦਾ ਕਿਹਾ। ਕਿਉਂਕਿ ਐਂਬੂਲੈਂਸ ਯੂਨੀਅਨ ਦੇ ਪੰਜਾਬ ਪ੍ਰਧਾਨ ਵੱਲੋਂ ਕਾਂਗਰਸ ਸਰਕਾਰ ਨੂੰ ਮੀਡੀਆ ਰਾਹੀਂ ਤੇ ਲਿਖਤੀ ਰੂਪ ਵਿੱਚ ਬਹੁਤ ਵਾਰ ਜਾਣੂੰ ਕਰਵਾਇਆ ਗਿਆ ਸੀ। ਅਫਸੋਸ ਸਰਕਾਰ ਨੇ ਕੰਪਨੀ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰੰਤੂ ਕੰਪਨੀ ਨੇ ਪੰਜਾਬ ਪ੍ਰਧਾਨ ਤੇ ਕਾਰਵਾਈ ਕਰਦਿਆਂ ਖ਼ਬਰ ਨੂੰ ਝੂਠਾ ਦੱਸ ਕੇ ਉਨ੍ਹਾਂ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਐਂਬੂਲੈਂਸ ਦੇ 4 ਮੁਲਾਜ਼ਮਾਂ ਨੂੰ 18 ਦਿਨਾਂ ਲਈ ਡਿਊਟੀ ਤੋਂ ਸਸਪੈਂਡ ਕੀਤਾ ਗਿਆ।