ਪੰਜਾਬ ਸਰਕਾਰ ਦੁਆਰਾ ਵਪਾਰੀਆਂ ਨੂੰ ਰਾਹਤ ਦੇਣ ਲਈ ਲਿਆਂਦੀ ਗਈ ਓ.ਟੀ.ਐੱਸ ਸਕੀਮ
ਓ.ਟੀ.ਐੱਸ ਸਕੀਮ ਸੰਬੰਧੀ ਇੰਡਸਟਰੀ ਅਤੇ ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਓ.ਟੀ.ਐੱਸ ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਰਤਾਂ ਬਾਰੇ ਵਪਾਰੀਆਂ ਦੇ ਅਹੁਦੇਦਾਰਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸਕੀਮ ਅਧੀਨ 1 ਲੱਖ ਤੋਂ 1 ਕਰੋੜ ਤੱਕ ਦੇ ਬਕਾਇਆਂ ਵਿੱਚ ਸਿਰਫ਼ ਟੈਕਸ ਦੀ ਰਕਮ ਦਾ 50% ਅਦਾ ਕਰਕੇ ਵਪਾਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰਬੰਧਕੀ ਸਕੱਤਰ (ਕਰ) ਅਜੀਤ ਬਾਲਾਜੀ ਜ਼ੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਿਨਾ ਤਲਵਾੜ, ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੁਆਰਾ ਇੰਡਸਟਰੀ ਅਤੇ ਵਪਾਰਕ ਖੇਤਰ ਨੂੰ ਰਾਹਤ ਦੇਣ ਦੇ ਮੰਤਵ ਨਾਲ ਲਿਆਂਦੀ ਗਈ ਓ.ਟੀ.ਐੱਸ ਸਕੀਮ ਸੰਬੰਧੀ ਇੰਡਸਟਰੀ ਅਤੇ ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਓ.ਟੀ.ਐੱਸ ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਰਤਾਂ ਬਾਰੇ ਵਪਾਰੀਆਂ ਦੇ ਅਹੁਦੇਦਾਰਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਿਨਾ ਤਲਵਾੜ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਵੱਲੋਂ 1 ਅਕਤੂਬਰ 2025 ਨੂੰ ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ ਅਰਜ਼ੀ ਦੇਣ ਦੀ ਅੰਤਿਮ ਮਿਤੀ 31 ਦਸੰਬਰ 2025 ਹੈ। ਇਸ ਸਕੀਮ ਅਧੀਨ 1 ਲੱਖ ਤੋਂ 1 ਕਰੋੜ ਤੱਕ ਦੇ ਬਕਾਇਆਂ ਵਿੱਚ ਸਿਰਫ਼ ਟੈਕਸ ਦੀ ਰਕਮ ਦਾ 50% ਅਦਾ ਕਰਕੇ ਵਪਾਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ।
1 ਕਰੋੜ ਤੋਂ 25 ਕਰੋੜ ਤੱਕ ਦੇ ਬਕਾਇਆ ਵਿੱਚ ਸਿਰਫ਼ ਟੈਕਸ ਦੀ ਰਕਮ ਦਾ 75% ਅਦਾ ਕਰਕੇ ਅਤੇ 25 ਕਰੋੜ ਤੋਂ ਵੱਧ ਦੇ ਬਕਾਇਆ ਵਿੱਚ ਟੈਕਸ ਦੀ ਰਕਮ ਦਾ 90% ਅਦਾ ਕਰਕੇ ਵਪਾਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਪੰਜਾਬ ਵੈਟ ਅਕੈਟ, 2005 ਦੇ ਸੈਕਸ਼ਨ 51 ਅਧੀਨ ਮੋਬਾਇਲ ਵਿੰਗਾਂ ਦੁਆਰਾ ਬਕਾਇਆ ਕੇਸਾਂ ਵਿੱਚ ਅਤੇ ਪੰਜਾਬ ਜਨਰਲ ਸੈਲਜ਼ ਐਕਟ, 1948 ਦੇ ਸੈਕਸ਼ਨ 14-ਬੀ ਵਿੱਚ ਬਕਾਇਆ 1 ਕਰੋੜ ਤੱਕ ਦੇ ਬਕਾਇਆ ਵਿੱਚ ਕੁੱਲ ਡਿਮਾਂਡ ਦਾ 50% ਅਦਾ ਕਰਕੇ, 1 ਕਰੋੜ ਤੋਂ 25 ਕਰੋੜ ਤੱਕ ਦੇ ਬਕਾਇਆ ਵਿੱਚ ਕੁੱਲ ਡਿਮਾਂਡ ਦਾ 75% ਅਦਾ ਕਰਕੇ ਅਤੇ 25 ਕਰੋੜ ਤੋਂ ਉਪਰ ਕੁੱਲ ਡਿਮਾਂਡ ਦਾ 90% ਅਦਾ ਕਰਕੇ ਵਪਾਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ।
Author : Malout Live