ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਨੇ ਪੰਜਾਬ ਦਾ ਨਵੇਂ ਸਾਲ ਦਾ ਕੈਲੰਡਰ ਸਿਵਲ ਸਰਜਨ ਦਫ਼ਤਰ ਬਠਿੰਡਾ ਤੋਂ ਕੀਤਾ ਜਾਰੀ
ਮਲੋਟ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਬਠਿੰਡਾ ਜੱਥੇਬੰਦੀ ਨੇ ਸਾਲ 2023 ਦਾ ਕੈਲੰਡਰ ਅਤੇ ਗਗਨਦੀਪ ਸਿੰਘ ਬਠਿੰਡਾ ਸੂਬਾ ਪ੍ਰਧਾਨ ਨੇ ਬਠਿੰਡਾ ਤੋਂ ਫੈਡਰੇਸ਼ਨ ਦਾ ਕੈਲੰਡਰ ਕੀਤਾ ਜਾਰੀ। ਜੱਥੇਬੰਦੀ ਨੇ ਇਹ ਕੈਲੰਡਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਕੀਤਾ। ਇਸ ਮੌਕੇ ਜਥੇਬੰਦੀ ਦੇ ਗਗਨਦੀਪ ਸਿੰਘ ਪ੍ਰਧਾਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਦੇਸ਼ ਭਰ ਵਿੱਚ ਕੇਂਦਰ ਅਤੇ ਰਾਜਾਂ ਦੇ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਵਿੱਢੇ ਜਾਣ ਵਾਲੇ ਦੇਸ਼ ਵਿਆਪੀ ਸੰਘਰਸ਼ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਅਹਿਦ ਲਿਆ। ਨਵੇਂ ਸਾਲ ਵਿੱਚ ਮੁਲਾਜ਼ਮ/ਮਜਦੂਰ/ਕਿਸਾਨਾਂ ਨੂੰ ਦਰਪੇਸ਼ ਨਵੀਆਂ ਚਣੌਤੀਆਂ ਨੂੰ ਕਬੂਲ ਕੇ ਕਾਰਪੋਰੇਟ ਅਤੇ ਰਾਜਨੀਤਿਕ ਗੱਠਜੋੜ ਦੇ ਖ਼ਿਲਾਫ਼ ਚੱਲ ਰਹੇ ਹਰ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਦਾ ਅਹਿਦ ਵੀ ਲਿਆ।
ਇਸ ਮੌਕੇ ਬੋਲਦਿਆਂ ਜੱਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਲਈ PFRDA ਵਰਗੇ ਕੇਂਦਰ ਦੇ ਕਾਨੂੰਨ ਰੱਦ ਕਰਵਾਏ ਜਾਣ, ਹਰ ਤਰ੍ਹਾਂ ਦੇ ਕੱਚੇ ਕਾਮਿਆਂ ਨੂੰ ਪੱਕਿਆਂ ਕੀਤਾ ਜਾਵੇ, ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਿਆ ਜਾਵੇ। ਇਸ ਤੋਂ ਇਲਾਵਾ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਅਤੇ ਕੰਨਫੈਡਰੇਸ਼ਨ ਆਫ ਸੈਂਟਰਲ ਇੰਪਲਾਈਜ ਐਂਡ ਵਰਕਰਜ਼ ਵੱਲੋਂ ਸਾਂਝੇ ਰੂਪ ਵਿੱਚ ਦੇਸ਼ ਵਿਆਪੀ ਵਿੱਢੇ ਜਾਣ ਵਾਲੇ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਅਹਿਦ ਵੀ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਨਾਲ ਕੌਰ ਆਲ ਇੰਡੀਆ ਸਟੇਟ ਗੌਰਮਿੰਟ ਮੁਲਾਜ਼ਮ ਫੈਡਰੇਸ਼ਨ ਦੀ ਕਾਰਜਕਾਰੀ ਮੈਂਬਰ, ਕੇਵਲ ਸਿੰਘ ਫੀਲਡ ਐਡ ਵਰਕਸ਼ਾਪ ਯੂਨੀਅਨ, ਜਸਵਿੰਦਰ ਸਿੰਘ ਸ਼ਰਮਾ, ਵਿੱਤ ਸਕੱਤਰ ਕੁਲਵਿੰਦਰ ਸਿੰਘ ਫਾਰਮੇਸੀ ਅਫਸਰ ਯੂਨੀਅਨ, ਸਵਰਨਜੀਤ ਕੌਰ ਪ੍ਰਧਾਨ ਨਰਸਿੰਗ ਯੂਨੀਅਨ ਬਠਿੰਡਾ, ਕੁਲਦੀਪ ਕੌਰ ਨਰਸਿੰਗ ਸਿਸਟਰ ਅਫ਼ਸਰ, ਜਗਦੀਪ ਸਿੰਘ ਪ੍ਰਧਾਨ ਫਾਰਮੇਸੀ ਅਫ਼ਸਰ ਯੂਨੀਅਨ, ਹਾਕਮ ਸਿੰਘ ਲੈਬੋਰਟਰੀ ਯੂਨੀਅਨ, ਬੱਲੀ ਲੈਬੋਰਟਰੀ ਟੈਕਨੀਸ਼ੀਅਨ ਤੋਂ ਇਲਾਵਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਮੁਲਾਜ਼ਮ ਹਾਜ਼ਿਰ ਸਨ। Author: Malout Live