ਪਿੰਡ ਫੂਲੇਵਾਲਾ ਵਿੱਚ ਪੰਚਾਇਤ ਵਿਭਾਗ ਨੇ ਵੱਖ-ਵੱਖ ਵਿਭਾਗਾਂ ਦੀ ਮੌਜੂਦਗੀ ਵਿੱਚ 3 ਏਕੜ ਕਰੀਬ ਜਮੀਨ ਦਾ ਕਬਜਾ ਛੁਡਵਾ ਕੇ ਕੀਤਾ ਪੰਚਾਇਤ ਹਵਾਲੇ
ਮਲੋਟ:- ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵੱਲੋ ਪੰਚਾਇਤੀ ਜ਼ਮੀਨਾਂ ਦੇ ਨਜਾਇਜ ਕਬਜ਼ੇ ਛੁਡਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਮਲੋਟ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਜ਼ਿਲ੍ਹਾ ਪੰਚਾਇਤ ਅਫ਼ਸਰ ਵੱਲੋਂ ਅਲੱਗ- ਅਲੱਗ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉਪਰ ਕੀਤੇ ਕਬਜ਼ੇ ਛੁਡਵਾਏ ਜਾ ਰਹੇ ਹਨ। ਇਸ ਦੇ ਚਲਦੇ ਬੀਤੇ ਦਿਨੀਂ ਬਲਾਕ ਮਲੋਟ ਦੇ ਪਿੰਡ ਫੂਲੇਵਾਲਾ ਵਿੱਚ ਪੰਚਾਇਤ ਦੀ ਕਰੀਬ 3 ਏਕੜ ਜ਼ਮੀਨ ਦੇ ਕਬਜੇ ਨੂੰ ਪੰਚਾਇਤ ਨੂੰ ਵਾਪਿਸ ਕਰਵਾਇਆ। ਮਾਲ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੌਜੂਦਗੀ ਵਿੱਚ ਪਿੰਡ ਦੀ ਪੰਚਾਇਤ ਨੂੰ ਜ਼ਮੀਨ ਵਾਪਿਸ ਕਰਵਾਈ । ਇਸ ਮੌਕੇ ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਜਸਵੰਤ ਸਿੰਘ ਵੜੈਚ ਨੇ ਦੱਸਿਆ ਕਿ
ਸਰਕਾਰ ਅਤੇ ਪੰਚਾਇਤ ਵਿਭਾਗ ਵੱਲੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਮਕਸਦ ਨਾਲ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ 90 ਦਖਲ ਵਰੰਟ ਜਾਰੀ ਹੋ ਚੁੱਕੇ ਹਨ। ਜ਼ਿਲ੍ਹੇ ਭਰ ਵਿੱਚ ਕੁੱਲ ਰਕਬਾ 113 ਏਕੜ ਹੈ ਜਿਨ੍ਹਾਂ ਵਿੱਚੋਂ ਪਿਛਲੇ ਦਿਨੀ ਪਿੰਡ ਛਾਪਿਆਂਵਾਲੀ ਵਿੱਚ 9 ਏਕੜ ਕਬਜਾ ਪੰਚਾਇਤ ਨੂੰ ਵਾਪਿਸ ਅਤੇ ਬੀਤੇ ਦਿਨੀਂ 3 ਏਕੜ ਦੇ ਕਰੀਬ ਫੂਲੇਵਾਲਾ ਵਿੱਚ ਸਹਿਮਤੀ ਨਾਲ ਪੰਚਾਇਤ ਨੂੰ ਕਬਜਾ ਦਿਵਾਇਆ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਹ ਆਮਦਨ ਵਿਕਾਸ ਦੇ ਕੰਮ ਲਈ ਵਰਤੀ ਜਾਵੇਗੀ। ਦੂਸਰੇ ਪਾਸੇ ਇਸ ਪੰਚਾਇਤ ਦੀ ਜਮੀਨ ਵਾਹ ਰਹੇ ਕਿਸਾਨ ਨੇ ਦੱਸਿਆ ਕਿ ਉਨਾਂ ਦੇ ਪੁਰਾਣੇ ਪੁਰਖਾਂ ਨੇ ਜ਼ਮੀਨ ਪੰਚਾਇਤ ਤੋਂ ਲਈ ਸੀ, ਉਹ ਪ੍ਰਸਾਸ਼ਨ ਵੱਲੋਂ ਦਿੱਤੇ ਹੁਕਮਾਂ ਮੁਤਾਬਿਕ ਆਪਣੀ ਸਹਿਮਤੀ ਨਾਲ ਜਮੀਨ ਪੰਚਾਇਤ ਹਵਾਲੇ ਕਰਦੇ ਹਨ। Author : Malout Live