ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਕੰਪਿਊਟਰ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪਲੇਸਮੈਂਟ

ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਆਪਣੇ ਸੰਕਲਪਾਂ ਨੂੰ ਅਗਾਂਹ ਤੋਰਦਿਆਂ ਇੱਕ ਹੋਰ ਸੁਨਹਿਰੀ ਪੰਨਾ ਆਪਣੇ ਇਤਿਹਾਸ ਨਾਲ ਜੋੜ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਕਿਉਂ ਇਹ ਸੰਸਥਾ ਇਸ ਇਲਾਕੇ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਜਿੱਥੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਜੋਬਨਦੀਪ ਸਿੰਘ ਨੂੰ ਭਾਰਤ ਦੀ ਵੱਡੀ ਕੰਪਨੀ ਵਿਪਰੋ ਨੇ ਚੁਣਿਆ ਉੱਥੇ ਨਾਲ ਹੀ ਕਾੱਮਰਸ ਵਿਭਾਗ ਦੇ ਵਿਦਿਆਰਥੀ ਕੋਮਲ ਰਾਣੀ ਦੀ ਐੱਚ.ਡੀ.ਐੱਫ਼.ਸੀ, ਮੋਹਿਤ ਕੁਮਾਰ ਦੀ ਫਿਊਜ਼ਨ, ਸੋਫੀਆ ਦੀ ਮੁਥੂਟ ਫਾਇਨਾਂਸ, ਜਾਨਵੀ ਦੀ ਮੁਥੂਟ ਫਾਇਨਾਂਸ, ਸ਼ਿਵਾਨੀ ਦੀ ਮੁਥੂਟ ਫਾਇਨਾਂਸ, ਸ਼ੁੱਭਮ ਦੀ ਮੁਥੂਟ ਫਾਇਨਾਂਸ ਵਿੱਚ ਚੋਣ ਹੋਈ ਹੈ।

ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿੱਚ ਸਮੇਂ-ਸਮੇਂ 'ਤੇ ਆਏ ਵਿਦਵਾਨਾਂ ਅਤੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਚੰਗੇਰੇ ਗਿਆਨ ਰਾਹ ਵੱਲ ਤੋਰਿਆ ਜਿਸਦਾ ਵਿਦਿਆਰਥੀਆਂ ਨੂੰ ਲਾਭ ਹੋਇਆ। ਜਿਸ ਦੇ ਚੱਲਦਿਆਂ ਸਾਡੇ ਵਿਦਿਆਰਥੀਆਂ ਨੂੰ ਵੱਡੀਆਂ ਕੰਪਨੀਆਂ ਨੇ ਚੁਣਿਆ ਅਤੇ ਆਪਣੀ ਟੀਮ ਦਾ ਹਿੱਸਾ ਬਣਾਇਆ। ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਸੰਧੂ ਅਤੇ ਬਾਕੀ ਮੈਂਬਰਾਂ ਨੇ ਕਾਮੱਰਸ ਵਿਭਾਗ ਦੇ ਮੁਖੀ ਪ੍ਰੋ. ਕੁਨਾਲ ਸਹਿਗਲ ਅਤੇ ਕੰਪਿਊਟਰ ਵਿਭਾਗ ਦੇ ਮੁੱਖੀ ਪ੍ਰੋ. ਸਰਬਜੀਤ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਅਗਲੇਰੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। Author: Malout Live