ਸੀ.ਬੀ.ਐੱਸ.ਈ ਨੇ ਫ਼ਰਜ਼ੀ ਸਿਲੇਬਸ ਅਤੇ ਨਮੂਨਾ ਪ੍ਰਸ਼ਨ ਪੱਤਰ ਨੂੰ ਲੈ ਕੇ ਕੀਤੀ ਐਡਵਾਇਜ਼ਰੀ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ) ਨੇ ਬੀਤੇ ਦਿਨ ਨੂੰ ਇੱਕ ਐਡਵਾਇਜ਼ਰੀ ਜਾਰੀ ਕਰ ਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ 2024-25 ਸੈਸ਼ਨ ਦੇ ਸਿਲੇਬਸ, ਸਰੋਤਾਂ ਅਤੇ ਨਮੂਨਾ ਪ੍ਰਸ਼ਨ ਪੱਤਰਾਂ ਬਾਰੇ ਗੁੰਮਰਾਹਕੁੰਨ ਜਾਣਕਾਰੀ ਖਿਲਾਫ ਚੇਤਾਵਨੀ ਦਿੱਤੀ।
ਬੋਰਡ ਨੇ ਵਿਦਿਆਰਥੀਆਂ ਤੋਂ ਅਸਪਸ਼ਟ ਖਬਰਾਂ ਫੈਲਾਉਣ ਵਾਲੇ ਆਨਲਾਈਨ ਪੋਰਟਲਾਂ ਦਾ ਸ਼ਿਕਾਰ ਨਾ ਬਣਨ ਦੀ ਅਪੀਲ ਕੀਤੀ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਆਨਲਾਈਨ ਪੋਰਟਲ ਅਤੇ ਵੈੱਬਸਾਈਟ ਨਮੂਨਾ ਪ੍ਰਸ਼ਨ ਪੱਤਰਾਂ, ਸਿਲੇਬਸ, ਸੀ.ਬੀ.ਐੱਸ.ਈ ਸਰੋਤਾਂ ਅਤੇ ਗਤੀਵਿਧੀਆਂ ਨਾਲ ਸੰਬੰਧਿਤ ਪੁਰਾਣੇ ਲਿੰਕ ਅਤੇ ਅਣ-ਪ੍ਰਮਾਣਿਤ ਖਬਰਾਂ ਨੂੰ ਪ੍ਰਸਾਰਿਤ ਕਰ ਰਹੇ ਹਨ। ਇਹ ਲਿੰਕ ਅਤੇ ਖ਼ਬਰਾਂ ਸੈਸ਼ਨ 2024-25 ਲਈ ਅਪਡੇਟ ਕੀਤੀ ਜਾਣਕਾਰੀ ਪ੍ਰਦਾਨ ਕਰਨ ਦਾ ਝੂਠਾ ਦਾਅਵਾ ਕਰਦੇ ਹਨ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਜਨਹਿਤ ਵਿੱਚ ਅਸੀਂ ਇਸ ਗੱਲ 'ਤੇ ਜੋਰ ਦੇਣਾ ਚਾਹੁੰਦੇ ਹਾਂ ਕਿ ਅਣ-ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਗੁੰਮਰਾਹਕੁੰਨ ਹੋ ਸਕਦੀ ਹੈ। Author : Malout Live