ਜੈ ਗੁਰੂਦੇਵ ਕਲੱਬ ਦੇ ਸੇਵਾਦਾਰਾਂ ਵੱਲੋਂ ਜੀ.ਟੀ ਰੋਡ ਮਲੋਟ ਵਿਖੇ ਲਗਾਈ ਛਬੀਲ
ਮਲੋਟ: ਬੀਤੇ ਦਿਨ ਬ੍ਰਹਮਲੀਨ ਸੰਤ ਸ਼੍ਰੀ 108 ਰਾਮਾਨੰਦ ਜੀ ਮਹਾਰਾਜ ਦੀ ਬਰਸੀ ਤੇ ਉਨ੍ਹਾਂ ਦੀ ਯਾਦ ਵਿੱਚ ‘ਜੈ ਗੁਰੂਦੇਵ’ ਕਲੱਬ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਵੱਲੋਂ ਜੀ.ਟੀ ਰੋਡ ਮਲੋਟ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ।
ਜਿਸ ਵਿੱਚ ਅਨੇਕਾਂ ਸੰਗਤਾਂ ਵੱਲੋਂ ਛਬੀਲ ਦਾ ਪ੍ਰਸ਼ਾਦ ਲਿਆ ਗਿਆ। ਇਸ ਮੌਕੇ ਜੈ ਗੁਰੂਦੇਵ ਕਲੱਬ ਦੇ ਸਮੂਹ ਮੈਂਬਰਾਨ ਨੇ ਮਿਲਕੇ ਸੇਵਾ ਨਿਭਾਈ। Author: Malout Live