ਐੱਸ.ਡੀ ਸਕੂਲ ਰੱਥੜੀਆਂ ਨੇ ʼਖੇਡਾਂ ਵਤਨ ਪੰਜਾਬ ਦੀਆਂʼ ਦੇ ਖੇਡ ਮੁਕਾਬਲਿਆਂ ਵਿੱਚ ਲੜਕਿਆਂ ਨੇ ਗੋਲਡ ਅਤੇ ਲੜਕੀਆਂ ਨੇ ਬ੍ਰਾਉਂਨਜ਼ ਮੈਡਲ ਜਿੱਤਿਆ

ਸ਼੍ਰੀ ਮੁਕਤਸਰ ਸਾਹਿਬ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੀ ਲੜਕਿਆਂ ਦੀ ਹੈਂਡਬਾਲ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਅੰਡਰ-21 ਗਰੁੱਪ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਸਕੂਲ ਦੀ ਲੜਕੀਆਂ ਦੀ ਹੈਂਡਬਾਲ ਟੀਮ ਨੇ ਅੰਡਰ-21 ਗਰੁੱਪ ਵਿੱਚ ਬ੍ਰਾਉਂਨਜ਼ ਮੈਡਲ ਹਾਸਿਲ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐੱਸ. ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨ ਕੁਮਾਰ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੀ ਲੜਕਿਆਂ ਦੀ ਹੈਂਡਬਾਲ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਅੰਡਰ-21 ਗਰੁੱਪ ਵਿੱਚ ਗੋਲਡ ਮੈਡਲ ਹਾਸਿਲ ਕੀਤਾ।

ਇਸੇ ਤਰ੍ਹਾਂ ਹੀ ਸਕੂਲ ਦੀ ਲੜਕੀਆਂ ਦੀ ਹੈਂਡਬਾਲ ਟੀਮ ਨੇ ਅੰਡਰ-21 ਗਰੁੱਪ ਵਿੱਚ ਬ੍ਰਾਉਂਨਜ਼ ਮੈਡਲ ਹਾਸਿਲ ਕੀਤਾ। ਸੰਸਥਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ, ਐੱਸ. ਡੀ ਸਕੂਲ ਮਲੋਟ ਦੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਅਤੇ ਐੱਸ. ਡੀ ਸਕੂਲ ਰੱਥੜੀਆਂ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਮੈਡਲ ਹਾਸਿਲ ਕਰਨ ਵਾਲੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਡੀ.ਪੀ.ਸ. ਬਲਕਾਰ ਸਿੰਘ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author : Malout Live