Brother's Fitness Club, Malout ਵੱਲੋਂ ਕਰਵਾਇਆ ਗਿਆ ਪਾਵਰ ਕੰਪੀਟੀਸ਼ਨ

ਮਲੋਟ:- ਬੀਤੇ ਦਿਨ Brother's Fitness Club, Malout ਵੱਲੋਂ 1st Power Competition ਕਰਵਾਇਆ ਗਿਆ। ਜਿਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਤੇ ਆਪਣੀ ਚੰਗੀ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਨਾ ਸੀ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਅਤੇ ਗਰੀਨ ਮਲੋਟ ਟੀਮ ਦੇ ਮੈਂਬਰ ਸੁਖਚੈਨ ਸਿੰਘ ਵਿਰਕ ਉਨ੍ਹਾਂ ਨਾਲ ਮੋਹਾਲੀ ਤੋਂ ਮਿਸਟਰ ਮੋਹਾਲੀ ਰਹਿ ਚੁੱਕੇ ਰਿੰਕੂ ਰੇਂਬੋ ਵੀ ਪਹੁੰਚੇ ਜਿਨ੍ਹਾਂ ਨੇ ਕੰਪੀਟੀਸ਼ਨ ਵਿੱਚ ਜੱਜ ਦੀ ਭੂਮਿਕਾ ਨਿਭਾਈ ਅਤੇ ਇਸ ਦੌਰਾਨ Plank, Chinups, Pushups, Bech Press, Dead Lift ਦੇ ਕੰਪੀਟੀਸ਼ਨ ਕਰਵਾਏ ਗਏ। ਜਿਸ ਵਿੱਚ ਨਰਿੰਦਰਪਾਲ, ਰੋਹਿਤ, ਮੋਂਟੀ, ਹੈਪੀ, ਗੌਤਮ, ਵਿਕਾਸ,ਸੰਜੇ, ਰਾਜਨ, ਕਮਲ, ਸਾਹਿਲ ਅਤੇ ਵਿੱਕੀ ਆਦਿ ਜੇਤੂ ਰਹੇ।