ਬੁਰਜ ਸਿੱਧਵਾਂ ਵਿਖੇ ਮਸ਼ਾਲ ਮਾਰਚ ਰਾਹੀਂ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ

ਮਲੋਟ :- ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਮੈਡਮ ਅੰਜੂ ਗੁਪਤਾ ਵੱਲੋਂ ਇਕ ਮਸ਼ਾਲ ਨੂੰ ਪਿੰਡ ਪਿੰਡ ਭੇਜ ਕੇ ਲੋਕਾਂ ਅੰਦਰ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਦਾਖਲ ਕਰਵਾਉਣ ਲਈ ਜਾਗ੍ਰਤੀ ਫਲਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਇਹ ਮਸ਼ਾਲ ਲੈ ਕੇ ਬੀ.ਐਮ ਰਾਜਨ ਗੋਇਲ ਅਤੇ ਬੀ.ਐਮ ਬਲਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਪੁੱਜੇ । ਸਕੂਲ ਪ੍ਰਿੰਸੀਪਲ ਸ੍ਰੀ ਸੰਤ ਰਾਮ ਦੀ ਅਗਵਾਈ ਵਿਚ ਸਮੂਹ ਸਟਾਫ ਨੇ ਇਸ ਮਸ਼ਾਲ ਨਾਲ ਪਿੰਡ ਅੰਦਰ ਇਕ ਮਾਰਚ ਕੱਢਿਆਅਤੇ ਲੋਕਾਂ ਨੂੰ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾਖ਼ਲ ਕਰਾਉਣ ਲਈ ਪ੍ਰੇਰਿਤ ਕੀਤਾ ।

ਇਸ ਮਸ਼ਾਲ ਮਾਰਚ ਨਾਲ ਲੋਕਾਂ ਦੇ ਦਿਲਾਂ ਵਿਚ ਸਰਕਾਰੀ ਸਕੂਲਾਂ ਵਿੱਚ ਵੀ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਨੂੰ ਦੇਖਣ ਦੀ ਮਸ਼ਾਲ ਜਗਾਉਣ ਦਾ ਇਹ ਇਕ ਬਹੁਤ ਹੀ ਸਾਰਥਕ ਉਪਰਾਲਾ ਹੋ ਨਿਬੜਿਆ । ਵਾਪਸ ਸਕੂਲ ਪਰਤ ਕੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਮਸ਼ਾਲ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ । ਇਸ ਮਾਰਚ ਵਿਚ ਾ ਲੈਕਚਰਰ ਮਹਿੰਦਰ ਸਿੰਘ, ਮੈਡਮ ਹਰਪ੍ਰੀਤ ਕੌਰ, ਸਾਇੰਸ ਮਿਸਟ੍ਰੈਸ ਮੈਡਮ ਗੁਰਮੀਤ ਕੌਰ, ਰਾਜਵੀਰ ਕੌਰ, ਵਿਕਰਮਜੀਤ ਅਤੇ ਅਨੁ ਕੱਕੜ ਸਮੇਤ ਬਾਕੀ ਸਟਾਫ ਮੈਂਬਰਸ ਨੇ   ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ।