ਜੀ.ਟੀ.ਬੀ.ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਬਾਰ੍ਹਵੀ ਜਮਾਤ ਦੇ ਵਿਦਿਆਰਥੀ ਅਭੀਜੀਤ ਸਿੰਘ S/o ਸ. ਬੋਬੀ ਸਿੰਘ ਨੇ ਪਹਿਲਾ ਸਥਾਨ
ਮਲੋਟ:-ਮਾਨਯੋਗ ਸ. ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ, ਵਿਧਾਨ ਸਭਾ ਪੰਜਾਬ, ਜੀ ਵੱਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਅੱਜ ਮਿਤੀ ਅੱਜ ਨਵੀ ਦਾਣਾ ਮੰਡੀ ਮਲੋਟ ਵਿਖੇ ਮਨਾਏ ਗਏ "ਗੁਰੂ ਨਾਨਕ ਉਤਸਵ" ਦੇ ਧਾਰਮਿਕ ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ ਵੱਲੋ ਗੁਰੂ ਜੀ ਦੀਆਂ ਸਿਖਿਆਵਾ ਤੇ ਆਧਾਰਿਤ ਭਾਸ਼ਣ ਪ੍ਰਤੀਯੋਗਿਤਾ ਮੁਕਾਬਲੇ ਵਿੱਚ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਬਾਰ੍ਹਵੀ ਜਮਾਤ ਦੇ ਵਿਦਿਆਰਥੀ ਅਭੀਜੀਤ ਸਿੰਘ S/o ਸ. ਬੋਬੀ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੀ.ਟੀ.ਬੀ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।
ਇਸ ਮਾਨ ਮੱਤੀ ਪ੍ਰਾਪਤੀ ਤੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਜੀ ਵੱਲੋ ਅਭੀਜੀਤ ਸਿੰਘ ਨੂੰ ਇਨਾਮ ਵੱਜੋ ਲੈਪਟਾਪ ਦੇ ਕੇ ਨਵਾਜਿਆ।