ਸਰਕਾਰੀ ਹਾਈ ਸਕੂਲ ਤੱਪਾ ਖੇੜਾ ਦੀਆਂ ਵਿਦਿਆਰਥਣਾ ਨੇ ਸਟੇਟ ਪੱਧਰ ਤੇ ਹਾਸਿਲ ਕੀਤਾ Bronze ਮੈਡਲ

ਸਰਕਾਰੀ ਹਾਈ ਸਕੂਲ ਤੱਪਾ ਖੇੜਾ ਦੀ U-14 Girls ਕਬੱਡੀ ਟੀਮ ਨੇ ਸਟੇਟ ਪੱਧਰੀ (69ਵੀਂ ਸਟੇਟ inter District) ਸਕੂਲ ਖੇਡਾਂ ਜੋ ਕਿ ਫਿਰੋਜ਼ਪੁਰ ਵਿਖੇ ਆਯੋਜਿਤ ਕੀਤੀਆਂ ਗਈਆਂ ਸਨ, ਵਿੱਚ Bronze ਮੈਡਲ ਹਾਸਿਲ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਹਾਈ ਸਕੂਲ ਤੱਪਾ ਖੇੜਾ ਦੀ U-14 Girls ਕਬੱਡੀ ਟੀਮ ਨੇ ਸਟੇਟ ਪੱਧਰੀ (69ਵੀਂ ਸਟੇਟ inter District) ਸਕੂਲ ਖੇਡਾਂ ਜੋ ਕਿ ਫਿਰੋਜ਼ਪੁਰ ਵਿਖੇ ਆਯੋਜਿਤ ਕੀਤੀਆਂ ਗਈਆਂ ਸਨ, ਵਿੱਚ Bronze ਮੈਡਲ ਹਾਸਿਲ ਕੀਤਾ। ਇਸ ਮੌਕੇ ਸਕੂਲ ਮੁੱਖੀ ਸ੍ਰੀ ਸੁਖਦੀਪ ਸਿੰਘ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ ।

ਸਕੂਲ ਮੁੱਖੀ ਅਤੇ ਸਮੂਹ ਸਟਾਫ਼ ਵੱਲੋਂ ਸ੍ਰੀਮਤੀ ਗੁਰਪ੍ਰੀਤ ਕੌਰ (ਡੀ.ਪੀ.ਈ) ਅਤੇ ਸ਼੍ਰੀ ਗੁਰਸੇਵਕ ਸਿੰਘ (ਕੰਪਿਊਟਰ ਫੈਕਲਟੀ) ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਟੀਮ ਇਸ ਮੁਕਾਮ ਤੇ ਪਹੁੰਚੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਤੋਂ ਵੀ ਮਿਹਨਤ ਕਰਵਾਉਣ ਲਈ ਪ੍ਰੇਰਿਤ ਕੀਤਾ।

Author : Malout Live