ਪ੍ਰਵੀਨ ਕੁਮਾਰੀ ਬਲਾਕ ਪ੍ਰਧਾਨ ਦੀ ਅਗਵਾਈ ‘ਚ ਸੀਨੀਅਰ ਮੈਡੀਕਲ ਅਫ਼ਸਰ ਨੂੰ ਦਿੱਤਾ ਮੰਗ ਪੱਤਰ
ਮਲੋਟ: ਬਲਾਕ ਆਲਮਵਾਲਾ ਦੀ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਨਿਰੋਲ ਯੂਨੀਅਨ (ਪੰਜੋਲਾ ਗਰੁੱਪ) ਵੱਲੋਂ ਬਲਾਕ ਆਲਮਵਾਲਾ ਦੀ ਪ੍ਰਧਾਨ ਪ੍ਰਵੀਨ ਕੁਮਰੀ ਦੀ ਅਗਵਾਈ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਨਾਲ ਮੀਟਿੰਗ ਕੀਤੀ ਗਈ ਅਤੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ। ਇਸ ਦੌਰਾਨ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਹਨਾਂ ਦੀਆਂ ਕੁੱਝ ਮੰਗਾਂ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ। ਜਿਸ ਲਈ ਐੱਸ.ਐੱਮ.ਓ ਨੂੰ ਮਿਲਕੇ ਇਹਨਾਂ ਮੰਗਾਂ ਨੂੰ ਹੱਲ ਕਰਵਾਉਣ ਲਈ ਕਿਹਾ ਗਿਆ। ਜਿਸ ਦੌਰਾਨ ਐੱਸ.ਐੱਮ.ਓ ਵੱਲੋਂ ਭਰੋਸਾ ਦਿਵਾਇਆ ਕਿ ਇਹ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ।
ਇਸ ਮੌਕੇ ਗੁਰਮੀਤ ਕੌਰ ਸ਼ੇਰਗੜ੍ਹ ਆਸ਼ਾ ਫੈਸਿਲੀਟੇਟਰ ਖਜ਼ਾਨਚੀ, ਸੁਖਬੀਰ ਕੌਰ ਮਿੱਡਾ ਆਸ਼ਾ ਫੈਸਿਲੀਟੇਟਰ ਸੀਨੀਅਰ ਮੀਤ ਪ੍ਰਧਾਨ, ਸੁਖਜੀਵਨ ਕੌਰ ਬਾਵਾ ਸਰਾਂਵਾ ਬੋਦਲਾ ਮੁੱਖ ਸਲਾਹਕਾਰ, ਸਿਮਰਪਾਲ ਕੌਰ ਕਰਮਪੱਟੀ ਪ੍ਰੈੱਸ ਸਕੱਤਰ, ਕਮਲਜੀਤ ਕੌਰ ਕੱਟਿਆਂ ਵਾਲੀ ਮੀਤ ਪ੍ਰਧਾਨ, ਨਿਰਮਲ ਕੌਰ ਰਾਣੀਵਾਲਾ, ਬਬੀਤਾ ਰਾਣੀ ਸਰਾਂਵਾ ਬੋਦਲਾ, ਵੀਰਪਾਲ ਕੌਰ ਆਲਮਵਾਲਾ, ਰਵਿੰਦਰ ਕੌਰ ਰੱਤਾ ਟਿੱਬਾ, ਵੀਰਪਾਲ ਕੌਰ ਤਰਖਾਣ ਵਾਲਾ ਕੌਰ ਕਮੇਟੀ ਮੈਂਬਰ ਤੋਂ ਇਲਾਵਾ ਗੁਰਵੰਤ ਕੌਰ ਆਸ਼ਾ ਫੈਸਿਲੀਟੇਟਰ, ਗੰਗਾ ਰਾਣੀ, ਬਲਵਿੰਦਰ ਕੌਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਪਿੰਕੀ ਰਾਣੀ, ਚਰਨਜੀਤ ਕੌਰ, ਕਰਮਜੀਤ ਕੌਰ, ਸਿਮਰ ਕੌਰ, ਰਾਜ ਰਾਣੀ, ਚਰਨਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਹਾਜ਼ਿਰ ਸਨ। Author: Malout Live