ਵੈਟਰਨਰੀ ਇੰਸਪੈਕਟਰਾਂ ਵੱਲੋਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਰੋਸ ਧਰਨਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਟੇਟ ਵੈਟਰਨਰੀ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਡਾਇਰੈਕਟਰ ਪਸ਼ੂ ਪਾਲਣ ਦੇ ਅੜੀਅਲ ਵਤੀਰੇ ਵਿਰੁੱਧ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਦਫ਼ਤਰ ਅੱਗੇ ਰੋਹ ਭਰਪੂਰ ਰੋਸ ਧਰਨਾ ਦੀਪਕ ਕੁਮਾਰ ਚੁੱਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸਿੱਧੂ ਮਹਿਤਾ ਨੇ ਦੱਸਿਆ ਕਿ ਉਹਨਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ 582 ਪੋਸਟਾਂ ਬਹਾਲ ਕੀਤੀਆਂ ਜਾਣ, ਡਾਇਰੈਕਟਰ ਕੇਡਰ ਵਿੱਚੋਂ ਲਾਇਆ ਜਾਵੇ, ਸੀਨੀਅਰ ਵੈਟਰਨਰੀ ਇੰਸਪੈਕਟਰ ਦੀ ਤਹਿਸੀਲ ਪੱਧਰ 'ਤੇ ਪੋਸਟ ਅਤੇ ਪ੍ਰਮੋਸ਼ਨ ਸਮੇਤ ਨਿਯੁਕਤੀ ਕੀਤੀ ਜਾਵੇ, ਸਾਡੀ ਬਣਦੀ ਡਿਊਟੀ ਤੋਂ ਬਿਨਾਂ ਹੋਰ ਵਾਧੂ 5 ਸਟੇਸ਼ਨਾਂ 'ਤੇ ਸਟਾਫ਼ ਹੋਣ ਦੇ ਬਾਵਜੂਦ ਵੈਕਸੀਨ ਨਾ ਲਵਾਈ ਜਾਵੇ, ਬਾਹਰੀ ਰਾਜਾਂ ਤੋਂ ਹੋਣ ਵਾਲੀ ਭਰਤੀ ਬੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਤਾਂ 2 ਅਕਤੂਬਰ ਦਿਨ ਐਤਵਾਰ ਨੂੰ ਡਾਇਰੈਕਟਰ ਪਸ਼ੂ ਪਾਲਣ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸ਼ੇਰਬਾਜ਼ ਸਿੰਘ ਬਰਾੜ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਰਣਜੀਤਗੜ੍ਹ, ਅਮਿਤ ਗਰੋਵਰ, ਨਿਰਮਲ ਸਿੰਘ, ਚਰਨਜੀਤ ਸਿੰਘ ਬੁੱਟਰ, ਦਵਿੰਦਰ ਸਿੰਘ ਭਲਾਈਆਣਾ, ਦਵਿੰਦਰ ਸਿੰਘ ਮਲੋਟ, ਗੁਰਜੰਟ ਸਿੰਘ ਲੰਬੀ, ਹਰਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। Author: Malout Live