ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਐਨ.ਸੀ.ਸੀ ਕੈਡਿਟਸ

ਮਲੋਟ : ਦੁਆਰਾ ਮਨਾਇਆ ਗਿਆ ਕਾਰਗਿਲ ਵਿਜੇ ਦਿਵਸ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸਕੂਲ ਵਿੱਚ 6 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਕੈਡਿਟਸ ਦੇ ਸਹਿਯੋਗ ਸਦਕਾ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੱਟ ਕੀਤੇ ਗਏ ਉੱਥੇ ਹੀ ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਐਨ.ਸੀ.ਸੀ ਕੈਡਿਟਸ ਵਿਚਕਾਰ ਪੇਂਟਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।

ਜਿਸ ਵਿੱਚ ਐਨ.ਸੀ.ਸੀ ਕੈਡਿਟਸ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਤੇ ਸੂਬੇਦਾਰ ਤਾਰਿਕ ਹੁਸੈਨ ਨੇ ਐਨ.ਸੀ.ਸੀ ਕੈਡਿਟਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਾਰਗਿਲ ਦਾ ਯੁੱਧ ਇੱਕ ਪਾਸੇ ਸਾਡੇ ਦੇਸ਼ ਦੇ ਮਹਾਨ ਵੀਰ ਜਵਾਨਾ ਦੀ ਬਹਾਦਰੀ ਦਾ ਪ੍ਰਤੀਕ ਹੈ ਉੱਥੇ ਹੀ ਸਾਨੂੰ ਇਹ ਵੀ ਅਹਿਸਾਸ ਦਿਵਾਉਂਦਾ ਹੈ ਕਿ ਸਾਡੇ ਦੇਸ਼ ਦਾ ਵੀਰ ਜਵਾਨ ਹਰ ਵਕਤ ਲੋਹੇ ਨਾਲ ਲੋਹਾ ਲੈਣ ਤੇ ਆਪਣੀ ਸ਼ਹਾਦਤ ਲਈ ਮੋਹਰੀ ਰਹਿੰਦਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ, ਕਰਨਲ ਰਣਬੀਰ ਸਿੰਘ ਸੈਨਾ ਮੈਡਲ, ਹੌਲਦਾਰ ਭਾਰਤ ਭੂਸ਼ਣ ਅਤੇ ਹੌਲਦਾਰ ਕਮਲ ਸਿੰਘ, ਸਕੂਲ ਦੀ ਐਨ.ਸੀ.ਸੀ ਸੀਟੀਓ ਮਾਨਸੀ ਮੈਡਮ ਅਤੇ ਸਟਾਫ਼ ਮੈਂਬਰ ਮੌਜੂਦ ਸਨ। Author : Malout Live