ਮਲੋਟ ਮਿਮਿਟ ਕਾਲਜ ਕੋਲ ਸਥਿਤ ਬਾਲਾ ਜੀ ਵਰਾਇਟੀ ਸਟੋਰ ਤੇ ਚੋਰੀ
ਮਲੋਟ ਦੇ ਮਿਮਿਟ ਕਾਲਜ ਕੋਲ ਸਥਿਤ ਬਾਲਾ ਜੀ ਵਰਾਇਟੀ ਸਟੋਰ ਦੇ ਸੰਚਾਲਕ ਚਰਨਜੀਤ ਉਰਫ ਸੋਨੂੰ ਮੋਂਗਾ ਸਪੁੱਤਰ ਸ਼੍ਰੀ ਰਾਜਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਦੇ ਸਮੇਂ ਅਣਪਛਾਤੇ ਚੋਰ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਕੇ 8000 ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ।
ਮਲੋਟ : ਮਲੋਟ ਦੇ ਮਿਮਿਟ ਕਾਲਜ ਕੋਲ ਸਥਿਤ ਬਾਲਾ ਜੀ ਵਰਾਇਟੀ ਸਟੋਰ ਦੇ ਸੰਚਾਲਕ ਚਰਨਜੀਤ ਉਰਫ ਸੋਨੂੰ ਮੋਂਗਾ ਸਪੁੱਤਰ ਸ਼੍ਰੀ ਰਾਜਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਦੇ ਸਮੇਂ ਅਣਪਛਾਤੇ ਚੋਰ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਕੇ 8000 ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ।
ਉਕਤ ਵਿਅਕਤੀ CCTV ਕੈਮਰੇ ਵਿੱਚ ਸਾਫ ਨਜ਼ਰ ਆ ਰਹੇ ਹਨ। ਇਸ ਸੰਬੰਧੀ ਦੁਕਾਨ ਮਾਲਕ ਨੇ ਥਾਣਾ ਸਿਟੀ ਮਲੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਬੇਨਤੀ ਕੀਤੀ ਹੈ ਕਿ ਵਿਅਕਤੀਆਂ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
Author : Malout Live



