ਕੱਲ੍ਹ ਭੇਜਿਆ ਜਾਵੇਗਾ ਹੜ੍ਹ ਪੀੜ੍ਹਤਾਂ ਲਈ ਲੰਗਰ, ਸਾਧ ਸੰਗਤ ਨੂੰ ਬੇਨਤੀ ਸੁੱਕਾ ਰਾਸ਼ਨ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਵਿਖੇ ਪਹੁੰਚਾਇਆ ਜਾਵੇ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਪਿੰਡ ਦਾਨੇਵਾਲਾ ਮਲੋਟ ਵਿਖੇ ਕੱਲ੍ਹ ਦਿਨ ਵੀਰਵਾਰ ਨੂੰ ਹੜ ਪੀੜਤਾਂ ਲਈ ਸੁੱਕਾ ਰਾਸ਼ਨ ਰਵਾਨਾ ਹੋਵੇਗਾ ਅਤੇ ਗੁਰੂ ਕਾ ਲੰਗਰ ਤਿਆਰ ਹੋ ਕੇ ਹੜ੍ਹ ਪੀੜਤਾਂ ਲਈ ਵੱਖ-ਵੱਖ ਨਗਰਾਂ ਵਿੱਚ ਭੇਜਿਆ ਜਾਵੇਗਾ। ਕੱਲ੍ਹ ਦਿਨ ਵੀਰਵਾਰ ਨੂੰ ਜਿੰਨਾ ਸੰਗਤਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਸੰਗਤਾਂ ਲਈ ਕੁੱਝ ਵੀ ਸੇਵਾਵਾਂ ਭੇਜਣੀਆਂ ਹੋਣ ਉਹ ਸੰਗਤਾਂ ਗੁਰੂਘਰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਪਿੰਡ ਦਾਨੇਵਾਲਾ ਮਲੋਟ ਪਹੁੰਚਾ ਸਕਦੀਆਂ ਹਨ। ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ। Author: Malout Live