ਮੰਡੀ ਲੱਖੇਵਾਲੀ ਰੇਲਵੇ ਸਟੇਸ਼ਨ ਯਾਰਡ ਤੇ ਲਾਈਨਾਂ ਦਾ ਬਿਜਲੀਕਰਨ ਦਾ ਕੰਮ ਚੱਲ ਰਿਹਾ ਜੰਗੀ ਪੱਧਰ ਤੇ

ਮਲੋਟ (ਲੱਖੇਵਾਲੀ, ਸ਼੍ਰੀ ਮੁਕਤਸਰ ਸਾਹਿਬ): ਮੰਡੀ ਲੱਖੇਵਾਲੀ ਰੇਲਵੇ ਸਟੇਸ਼ਨ ਯਾਰਡ ਤੇ ਲਾਈਨਾਂ ਦਾ ਬਿਜਲੀਕਰਨ/ ਇੰਟਰਲਾਕਿੰਗ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਰੇਲਵੇ ਅਧਿਕਾਰੀ ਅਨੁਸਾਰ ਇਹ ਕੰਮ 21 ਅਗਸਤ 2023 ਤੱਕ ਮੁਕੰਮਲ ਹੋ ਜਾਵੇਗਾ। ਫ਼ਿਰੋਜ਼ਪੁਰ ਮੰਡਲ ਦਫ਼ਤਰ ਤੋਂ ਆਪਰੇਟਿੰਗ ਸਟਾਫ਼, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਤੋਂ ਟੈਕਨੀਕਲ ਸਟਾਫ਼ ਲੱਖਵਾਲੀ ਵਿਖੇ ਕੰਮ ਕਰ ਰਿਹਾ ਹੈ। ਇਸ ਦੌਰਾਨ ਡੀ.ਐਮ.ਯੂ. ਟਰੇਨ ਨੰਬਰ 06992/93 ਫਾਜ਼ਿਲਕਾ-ਕੋਟਕਪੂਰਾ ਰੇਲ

ਸੈਕਸ਼ਨ ਤੇ ਆਰਜੀ ਤੌਰ ਤੇ ਬੰਦ ਕੀਤੀ ਗਈ ਹੈ। ਇਸ ਉਦੇਸ਼ ਦੇ ਲਈ ਸਟੇਸ਼ਨ ਲੱਖੇਵਾਲੀ ਤੇ ਨਵੀਂ ਇਮਾਰਤ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਤਰਾਂ ਲੱਖੇਵਾਲੀ ਰੇਲਵੇ ਸਟੇਸ਼ਨ 'ਤੇ ਜਲਦ ਹੀ ਨਵੀਆਂ ਸਹੂਲਤਾਂ ਮਿਲਣੀਆਂ। ਇਸ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਇੰਟਰਲਾਕਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਸਬੰਧ ਵਿਚ ਫ਼ਿਰੋਜ਼ਪੁਰ ਰੇਲਵੇ ਮੰਡਲ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਗੋਇਲ ਨੇ ਦੱਸਿਆ ਕਿ ਅਜਿਹਾ ਹੋਣ ਨਾਲ ਰੇਲਵੇ ਸਟੇਸ਼ਨ ਦੇ ਨਾਲ ਹੀ ਰੇਲਵੇ ਵਿਚ ਵੀ ਸੁਧਾਰ ਹੋਣਗੇ। Author: Malout Live