ਡੀ.ਏ.ਵੀ ਕਾਲਜ, ਮਲੋਟ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦਾ ਸਮਾਪਤੀ ਸਮਾਰੌਹ
ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰਾ- ਡਾ. ਜਸਬੀਰ ਕੌਰ ਅਤੇ ਡਾ. ਵਿਨੀਤ ਕੁਮਾਰ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦਾ ਮਿਤੀ 09.01.2023 ਨੂੰ ਸਮਾਪਤੀ ਸਮਾਰੌਹ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੁਰੇਸ਼ ਸੋਨੀ ਦੇ ਮਿਸਿਜ਼ ਕਾਂਤਾ ਸੋਨੀ ਅਤੇ ਉਹਨਾਂ ਦੀ ਬੇਟੀ ਪਿੰਕੀ ਸੋਨੀ ਸਨ। ਜਿਹੜੇ ਕਿ ਸਮੇਂ-ਸਮੇਂ ਤੇ ਕਾਲਜ ਦੀਆਂ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਇਸ ਤੋਂ ਇਲਾਵਾ ਇਸ ਸਮਾਪਤੀ ਸਮਾਰੌਹ ਤੇ ਡਾ. ਰਛਪਾਲ ਸਿੰਘ ਜੋ ਕਿ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ
ਦੇ ਪ੍ਰੋਫੈਸਰ ਹੋਣ ਦੇ ਨਾਲ-ਨਾਲ ਇਲਾਕੇ ਦੇ ਪ੍ਰਸਿੱਧ ਗਾਇਕ ਵੀ ਸਨ ਵੀ ਤਸ਼ਰੀਫ਼ ਲਿਆਏ। ਉਹਨਾਂ ਨੇ ਦੋ-ਤਿੰਨ ਗੀਤ ਗਾ ਕੇ ਸਮਾਗਮ ਨੂੰ ਰੰਗਾ-ਰੰਗ ਕਰ ਦਿੱਤਾ। ਇਸ ਤੋਂ ਇਲਾਵਾ ਵਲੰਟੀਅਰਾਂ ਦੁਆਰਾ ਇਸ ਸਮਾਗਮ ਨੂੰ ਰੰਗਾ-ਰੰਗ ਬਨਾਉਣ ਲਈ ਗੀਤ, ਸੰਗੀਤ ਅਤੇ ਇੱਕ ਸਕਿੱਟ ਵੀ ਤਿਆਰ ਕੀਤੀ ਗਈ। ਅਖੀਰ ਵਿੱਚ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਐੱਨ.ਐੱਸ ਵਲੰਟੀਅਰਾਂ ਨੂੰ ਪਿਛਲੇ ਸਾਲ ਲਾਏ ਗਏ ਕੈਂਪ ਦੇ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਸ਼੍ਰੀ ਦੀਪਕ ਅਗਰਵਾਲ, ਮੈਡਮ ਰਿੰਪੂ ਅਤੇ ਮੈਡਮ ਅਪਨੀਤ ਵੀ ਹਾਜ਼ਿਰ ਸਨ। Author: Malout Live