ਐੱਨ.ਆਰ.ਆਈ. ਰਵਿੰਦਰ ਮੱਕੜ ਵੱਲੋਂ ਮਰੀਜ਼ਾਂ ਲਈ 5 ਹੋਸਪੀਟਲ ਬੈੱਡ ਅਤੇ 5 ਵਹੀਲਚੇਅਰ ਸੰਸਥਾ ਨੂੰ ਕੀਤੀਆਂ ਪ੍ਰਦਾਨ

ਮਲੋਟ:- ਪਿਛਲੇ ਕਰੀਬ ਇਕ ਦਹਾਕੇ ਤੋਂ ਸਮਾਜ ਸੇਵੀ ਕਾਰਜਾਂ ' ਚ ਅਹਿਮ ਯੋਗਦਾਨ ਪ੍ਰਦਾਨ ਕਰ ਰਹੀ ਜੈ ਮਾਂ ਅੰਗੂਰੀ ਦੇਵੀ ਸਮਾਜਸੇਵੀ ਸੰਸਥਾ ਇਕ ਦਰਜਨ ਦੇ ਕਰੀਬ ਸੇਵਾਵਾਂ ਜ਼ਰੂਰਤਮੰਦ ਲੋਕਾਂ ਨੂੰ ਪਦਾਨ ਕਰਨ ' ਚ ਸਫਲ ਰਹੀ ਹੈ । ਇਸੇ ਲੜੀ ਤਹਿਤ ਸੰਸਥਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਹਸਪਤਾਲਾਂ ' ਚ ਮਰੀਜ਼ਾਂ ਲਈ ਵਹੀਲਚੇਅਰ ਅਤੇ ਹੋਸਟਲ ਬੈੱਡ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ । ਐੱਨ ਆਰ ਆਈ . ਰਵਿੰਦਰ ਮੱਕੜ ਵੱਲੋਂ ਮਰੀਜ਼ਾਂ ਦੀ ਮਦਦ ਲਈ 5 ਹੋਸਪੀਟਲ ਬੈੱਡ ਅਤੇ 5 ਚੇਅਰਾਂ ਸੰਸਥਾ ਨੂੰ ਦਿੱਤੀਆਂ ਗਈਆਂ । ਜ਼ਿਕਰਯੋਗ ਹੈ ਕਿ ਐੱਨ . ਆਰ . ਆਈ . ਰਵਿੰਦਰ ਮੱਕੜ ਪਿਛਲੇ ਕਾਫੀ ਸਮੇਂ ਤੋਂ ਸਮਾਜਸੇਵਾ ਦੇ ਕਾਰਜਾਂਚ ਅਹਿਮ ਯੋਗਦਾਨ ਪ੍ਰਦਾਨ ਕਰ ਰਹੇ ਹਨ । ਇਸ ਦੌਰਾਨ ਸੰਸਥਾ ਦੇ ਅਜੈ ਆਨੰਦ ਅਤੇ ਅਨਿਲ ਜੁਨੇਜਾ ਨੇ ਐੱਨ . ਆਰ . ਆਈ . ਰਵਿੰਦਰ ਮੱਕੜ ਅਤੇ ਉਨ੍ਹਾਂ ਦੇ ਭਰਾ ਵਿਕਾਸ ਮੱਕੜ ਦਾ ਧੰਨਵਾਦ ਪ੍ਰਗਟ ਕੀਤਾ ।