ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਦੀ 28 ਕਿਲੋਮੀਟਰ ਸੜਕ ਦੀ ਜਲਦ ਬਦਲੇਗੀ ਨੁਹਾਰ
ਸ੍ਰੀ ਮੁਕਤਸਰ ਸਾਹਿਬ:- ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਸੈਂਟਰਲ ਪੀ. ਡਬਲਯੂ.ਡੀ ਬੀ ਐਂਡ ਆਰ ਅਬੋਹਰ ਨੇ ਅਤੇ ਐਸ.ਡੀ.ਓ ਹਿਮੇਸ਼ ਮਿੱਤਲ ਸੈਂਟਰਲ ਸੱਬ ਡਵੀਜਨ ਮਲੋਟ ਨੇ ਦੱਸਿਆ ਕਿ ਜ਼ੋ ਡੀ.ਪੀ.ਆਰ ਚੀਫ ਇੰਜੀਨੀਅਰ ਦੇ ਦਫਤਰ ਵਿਖੇ ਭੇਜੀ ਗਈ ਹੈ ਉਸ ਸੜਕ ਨੂੰ ਯਾਤਾਯਾਤ ਅਤੇ ਹਾਈਵੇ ਮੰਤਰਾਲਾ ਨਵੀਂ ਦਿੱਲੀ ਵਿਖੇ ਜਲਦ ਜਮ੍ਹਾਂ ਕਰਵਾਉਣ ਉਪਰੰਤ ਇਸ ਸੜਕ ਦੇ ਕੰਮ ਨੂੰ ਜਲਦ ਸ਼ੁਰੂ ਕਰਵਾਇਆ ਜਾਵੇਗਾ।
ਸ੍ਰੀ ਮਿੱਤਲ ਨੇ ਦੱਸਿਆ ਕਿ ਜਦੋਂ ਤੱਕ ਮੰਤਰਾਲੇ ਤੋਂ ਮੰਜੂਰੀ ਨਹੀਂ ਮਿਲਦੀ ਤੱਦ ਤੱਕ ਲਈ ਇਸ ਸੜਕ ਨੂੰਆਰਜੀ ਤੋਰ ਤੇ ਚਾਲੂ ਰੱਖਣ ਦੇ ਮੰਤਵ ਨਾਲ ਉਹਨਾ ਦੇ ਮਹਿਕਮੇ ਵੱਲੋਂ ਆਰਜੀ ਰਿਪੇਅਰ ਵਾਸਤੇ 25 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਹੈ।ਉਹਨਾ ਦੱਸਿਆ ਕਿ ਇਸ ਤੋਂ ਇਲਾਵਾ ਉਹਨਾਂ ਦੇ ਮਹਿਕਮੇ ਵੱਲੋਂ ਜਿਆਦਾ ਵੱਡੇ 15 ਤੋਂ 20 ਟੋਇਆ ਨੂੰ ਆਰਜੀ ਤੋਰ ਤੇ ਠੀਕ ਕਰਵਾ ਦਿੱਤਾ ਗਿਆ ਹੈ। ਉਹਨਾ ਕਿਹਾ ਕਿ ਡਿਟੇਲਡ ਪ੍ਰੋਜਕਟ ਰਿਪੋਟ ਦੀ ਜਲਦ ਮੰਜੂਰੀ ਲਈ ਹਰ ਸੰਭਵ ਯਤਨ ਕੀਤੇ ਜ਼ਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਤਾਂ ਇਸ ਦੀ ਮੋਜੂਦਾ 7 ਮੀਟਰ ਦੀ ਚੋੜਾਈ ਨੂੰ ਵਧਾ ਕੇ 12 ਮੀਟਰ ਕਰ ਦਿੱਤਾ ਜਾਵੇਗਾ।