ਮੁੱਖ ਖੇਤੀਬਾੜੀ ਅਫ਼ਸਰ ਨੇ ਪਰਾਲੀ ਪ੍ਰਬੰਧਨ ਸੰਬੰਧੀ ਜਿਲ੍ਹੇ ਅੰਦਰ ਤਾਇਨਾਤ ਸਰਕਲ ਇੰਚਾਰਜਾਂ ਨਾਲ ਕੀਤੀ ਮੀਟਿੰਗ
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖੇਤੀਬਾੜੀ ਵਿਭਾਗ ਦੇ ਸਮੂਹ ਸਰਕਲ ਇੰਚਾਰਜਾਂ ਨਾਲ ਪਰਾਲੀ ਪ੍ਰਬੰਧਨ ਸੰਬੰਧੀ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਲਾਕਵਾਰ ਝੋਨੇ ਦੀ ਕਟਾਈ ਦਾ ਜਾਇਜ਼ਾ ਲਿਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਸ਼੍ਰੀ ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖੇਤੀਬਾੜੀ ਵਿਭਾਗ ਦੇ ਸਮੂਹ ਸਰਕਲ ਇੰਚਾਰਜਾਂ ਨਾਲ ਪਰਾਲੀ ਪ੍ਰਬੰਧਨ ਸੰਬੰਧੀ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਲਾਕਵਾਰ ਝੋਨੇ ਦੀ ਕਟਾਈ ਦਾ ਜਾਇਜ਼ਾ ਲਿਆ ਗਿਆ। ਸਮੂਹ ਸਟਾਫ ਦੇ ਦੱਸਣ ਮੁਤਾਬਿਕ ਅਜੇ ਤੱਕ ਜਿਲ੍ਹੇ ਅੰਦਰ ਝੋਨੇ ਦੀ ਤਕਰੀਬਨ 15 ਪ੍ਰਤੀਸ਼ਤ ਕਟਾਈ ਹੀ ਹੋਈ ਹੈ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਸਮੂਹ ਸਟਾਫ ਪਾਸੋਂ ਕੰਬਾਇਨਾ, ਹਾਰਵੈਸਟਰਾਂ ਦੀ ਚੈਕਿੰਗ ਸੰਬੰਧੀ, ਜਿਨ੍ਹਾਂ ਕਿਸਾਨਾ ਨੇ ਪਿਛਲੇ ਸਾਲ ਅੱਗ ਲਗਾਈ ਉਨ੍ਹਾਂ ਨਾਲ ਮੀਟਿੰਗ ਸੰਬੰਧੀ, ਆਈ.ਈ.ਸੀ ਐਕਟੀਵਿਟੀ ਸੰਬੰਧੀ ਅਤੇ ਮਸ਼ੀਨਰੀ ਦੀ ਵਰਤੋਂ ਸੰਬੰਧੀ ਪਹਿਲਾਂ ਤੋਂ ਜਾਰੀ ਹਦਾਇਤਾਂ ਦਾ ਰੀਵਿਊ ਕੀਤਾ ਗਿਆ।
ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਅਧੀਨ ਆਉਂਦੇ ਸਮੂਹ ਸਰਕਲ ਇੰਚਾਰਜ਼ ਆਪਣੇ-ਆਪਣੇ ਸਰਕਲਾਂ ਵਿੱਚ ਕੰਬਾਇਨਾਂ ਦੀ ਚੈਕਿੰਗ ਕਰ ਰਹੇ ਹਨ ਅਤੇ ਬਿਨ੍ਹਾਂ ਐੱਸ.ਐੱਮ.ਐੱਸ ਵਾਲੀਆਂ ਕੰਬਾਇਨਾਂ ਦੇ ਮਾਲਕਾਂ/ਆਪਰੇਟਰਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਸੰਬੰਧੀ ਜਾਣੂੰ ਕਰਵਾ ਰਹੇ ਹਨ। ਇਸ ਦੌਰਾਨ ਸਮੂਹ ਸਟਾਫ ਨੂੰ ਕਿਹਾ ਗਿਆ ਕਿ ਜਿਲ੍ਹੇ ਅੰਦਰ ਕੰਮ ਕਰ ਰਹੇ ਕਸਟਮ ਹਾਇਰਿੰਗ ਸੈਂਟਰਾਂ ਨਾਲ ਤਾਲਮੇਲ ਕਰਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬਿਨ੍ਹਾਂ ਕਿਰਾਏ ਤੋਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਈਆ ਜਾਣ ਅਤੇ ਕੌਆਪਰੇਟਿਵ ਸੁਸਾਇਟੀਆਂ, ਪੰਚਾਇਤਾਂ, ਸੀ.ਐਚ.ਸੀ ਸੈਂਟਰਾਂ ਵਿੱਚ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਅਤੇ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀਆਂ ਗਈਆਂ ਮਸ਼ੀਨਾਂ ਦੀ 100 ਪ੍ਰਤੀਸ਼ਤ ਵਰਤੋਂ ਸੁਨਿਸ਼ਚਿਤ ਕੀਤੀ ਜਾਵੇ।
Author : Malout Live