ਮਲੋਟ ਬਲੱਡ ਗਰੁੱਪ ਅਤੇ ਅਗਰਵਾਲ ਸਭਾ ਮਲੋਟ ਵੱਲੋਂ ਇੰਟਰਨੈਸ਼ਨਲ ਲੇਬਰ-ਡੇਅ ਨੂੰ ਸਮਰਪਿਤ ਲਗਾਇਆ 37ਵਾਂ ਵਿਸ਼ਾਲ ਖ਼ੂਨਦਾਨ ਕੈਂਪ

ਮਲੋਟ:- ਮਲੋਟ ਬਲੱਡ ਗਰੁੱਪ ਅਤੇ ਅਗਰਵਾਲ ਸਭਾ ਮਲੋਟ ਵੱਲੋਂ ਇੰਟਰਨੈਸ਼ਨਲ ਲੇਬਰ-ਡੇਅ ਦੇ ਵਿਸ਼ੇਸ਼ ਮੌਕੇ ਨੂੰ ਸਮਰਪਿਤ 37ਵਾਂ ਵਿਸ਼ਾਲ ਖ਼ੂਨਦਾਨ ਕੈਂਪ ਸ਼੍ਰੀ ਕ੍ਰਿਸ਼ਨਾ ਮੰਦਿਰ ਧਰਮਸ਼ਾਲਾ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੀ ਅਗਵਾਈ ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਅਤੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਟਿੰਕਾ ਗਰਗ ਨੇ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜਗਦੇਵ ਬਾਮ ਮੁੱਖ ਮਹਿਮਾਨ ਅਤੇ ਸਤਿਗੁਰੂ ਦੇਵ ਪੱਪੀ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੋਟ

ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਤਕਰੀਬਨ 100 ਦੇ ਕਰੀਬ ਖੂਨਦਾਨੀਆਂ ਨੇ ਜ਼ਰੂਰਤਮੰਦ ਮਰੀਜ਼ਾਂ ਲਈ ਖ਼ੂਨਦਾਨ ਕਰਕੇ ਮਾਨਵਤਾ ਦਾ ਸੁਨੇਹਾ ਦਿੱਤਾ। ਚੇਅਰਮੈਨ ਚਿੰਟੂ ਬੱਠਲਾ ਨੇ ਦੱਸਿਆ ਕਿ ਇਕੱਤ੍ਰਿਤ ਕੀਤਾ ਹੋਇਆ ਖ਼ੂਨ ਇਕਾਈ ਬਲੱਡ ਬੈਂਕ ਲੁਧਿਆਣਾ ਵਿਖੇ ਲਵ ਸਿੰਘ ਦੀ ਅਗਵਾਈ ‘ਚ ਭੇਜ ਦਿੱਤਾ ਗਿਆ ਅਤੇ ਕਿਹਾ ਕੋਈ ਵੀ ਜ਼ਰੂਰਤਮੰਦ ਮਰੀਜ਼ ਲੋੜ ਪੈਣ ਉਪਰੰਤ ਐਮਰਜੈਂਸੀ ਦੇ ਸਮੇਂ ਜ਼ਰੂਰਤਮੰਦ ਮਰੀਜ਼ ਲਈ ਬਲੱਡ ਪ੍ਰਾਪਤ ਕਰ ਸਕਦਾ ਹੈ। Author : Malout Live