ਗਿੱਲ ਪਰਿਵਾਰ ਵੱਲੋਂ ਪੁੱਡਾ ਕਲੋਨੀ ਵਿਖੇ ਕਰਵਾਇਆ ਗਿਆ ਰੈਣ ਸਬਾਈ ਕੀਰਤਨ ਦਰਬਾਰ
ਮਲੋਟ: ਮਲੋਟ ਸ਼ਹਿਰ ਦੀ ਨਾਮੀ ਗਿੱਲ ਐਗਰੋ ਇੰਡਸਟਰੀ ਦੇ ਮਾਲਕ ਸ. ਸੁਖਮੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਉਹਨਾਂ ਦੇ ਪਰਿਵਾਰ ਵੱਲੋਂ ਬੀਬੀ ਨਿਰਮਲ ਕੌਰ ਗਿੱਲ ਦੇ ਵਿਸ਼ੇਸ਼ ਉਪਰਾਲੇ ਨਾਲ ਪੁੱਡਾ ਕਲੋਨੀ ਵਿਖੇ ਮਹਾਨ ਜੱਪ-ਤੱਪ ਸਮਾਗਮ ਅਤੇ ਰੈਣ ਸਬਾਈ ਕੀਰਤਨ ਦਰਬਾਰ ਕਰਵਾਇਆ ਗਿਆ। ਨਾਨਕਸਰ ਸੰਪਰਦਾਇ ਦੇ ਮੋਢੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਇਹ ਸਮਾਗਮ ਵਿਚ ਸੰਤ ਬਾਬਾ ਸੁਖਦੇਵ ਸਿੰਘ ਡੇਰਾ ਰੁੰਮੀ ਭੁੱਚੋ ਕਲਾਂ ਵਾਲਿਆਂ ਨੇ ਖੁੱਦ ਸ਼ਿਰਕਤ ਕਰਕੇ ਸੰਗਤਾਂ ਨੂੰ ਬਾਬਾ ਨਾਨਕ ਜੀ
ਦੇ ਬਾਣੀ ਦਾ ਉਪਦੇਸ਼ ਦਿੱਤਾ। ਸੰਤ ਜੀ ਦਾ ਪੁੱਡਾ ਕਲੋਨੀ ਪੁੱਜਣ ਤੇ ਫੁੱਲਾਂ ਦੀ ਵਰਖਾ ਕਰਕੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕੀਰਤਨੀ ਜੱਥਿਆਂ ਵੱਲੋਂ ਕੀਰਤਨ ਵੀ ਕੀਤਾ ਗਿਆ, ਜਿਨ੍ਹਾਂ ਦੀ ਸ਼ੁਰੂਆਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁੱਡਾ ਕਲੋਨੀ ਦੇ ਕੀਰਤਨੀ ਜੱਥੇ ਭਾਈ ਗੁਰਨਾਮ ਸਿੰਘ ਦੇ ਜੱਥੇ ਵੱਲੋਂ ਕੀਤੀ ਗਈ। ਰੈਣ ਸਬਾਈ ਕੀਰਤਨ ਦੀ ਸਮਾਪਤੀ ਅੰਮ੍ਰਿਤ ਵੇਲੇ ਸਰਬੱਤ ਤੇ ਭਲੇ ਦੀ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਸਮੂਹ ਪੁੱਡਾ ਕਲੋਨੀ ਵਾਸੀਆ ਸਮੇਤ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। Author: Malout Live