ਜਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਨਸ਼ਿਆਂ ਦੇ ਦੁਸ਼ਟ ਪ੍ਰਭਾਵਾਂ ਤੋਂ ਬਚਾਅ ਲਈ ਆਯੋਜਿਤ ਕੀਤਾ ਗਿਆ ਸੈਮੀਨਾਰ

ਮਲੋਟ: ਨਸ਼ਿਆਂ ਦੇ ਵਿਰੁੱਧ ਕਰਾਏ ਜਾ ਰਹੇ ਸੈਮੀਨਾਰ ਦੀ ਲੜੀ ਦੇ ਅਧੀਨ ਅੱਜ ਸਰਕਾਰੀ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵਿਖੇ ਨਸ਼ਿਆਂ ਦੇ ਦੁਸ਼ਟ ਪ੍ਰਭਾਵਾਂ ਤੋਂ ਬਚਾਉਣ ਲਈ ਸੈਮੀਨਾਰ ਆਯੋਜਿਤ ਗਿਆ। ਡਾ. ਸ਼ਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬੱਚੇ ਆਪਣੇ ਮਾਤਾ-ਪਿਤਾ ਦੇ ਪਦ ਚਿਨ੍ਹਾਂ ਤੇ ਚੱਲਦੇ ਹਨ, ਜਿਸ ਤਰ੍ਹਾਂ ਦਾ ਰਵੱਈਆ ਉਹਨਾਂ ਦੇ ਮਾਪਿਆਂ ਦਾ ਹੁੰਦਾ ਹੈ, ਬੱਚਿਆਂ ਦੀ ਸੋਚ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ। ਅਕਸਰ ਮਾਤਾ-ਪਿਤਾ ਬੱਚਿਆਂ ਦੀਆਂ ਲੋੜਾਂ ਨੂੰ ਤਰਜੀਹ ਨਾ ਦੇ ਕੇ ਆਪਣੀ ਕਮਾਈ ਦੇ ਪੈਸੇ ਸ਼ਰਾਬ ਆਦਿ ਨਸ਼ਿਆਂ ਤੇ ਉਡਾ ਦਿੰਦੇ ਹਨ। ਉਹਨਾਂ ਦੱਸਿਆ ਕਿ ਕਈ ਬੱਚਿਆਂ ਦੇ ਪਿਤਾ ਸ਼ਰਾਬ ਪੀ ਕੇ ਜਿੱਥੇ ਆਪਣੇ ਸਰੀਰਿਕ ਅਤੇ ਮਾਨਸਿਕ ਦੀ ਤੰਦਰੁਸਤੀ ਨੂੰ ਖਤਮ ਕਰਦੇ ਹਨ, ਉੱਥੇ ਬੱਚਿਆਂ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ। ਸਿਹਤ ਵਿਭਾਗ ਦੀ ਸ਼੍ਰੀਮਤੀ ਲਖਵੀਰ ਕੌਰ ਨੇ ਦੱਸਿਆ ਕਿ ਕਾਊਂਸਲਿੰਗ ਦੌਰਾਨ ਉਹਨਾਂ ਦੇ ਸਾਹਮਣੇ ਜੋ ਬੱਚੇ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੁੰਦੇ ਹਨ, ਉਹ ਘਰ ਵਿੱਚ ਪਹਿਲਾਂ ਤੋਂ ਹੀ ਉਸੇ ਨਸ਼ੇ ਦੀ ਵਰਤੋਂ ਉਸਦੇ ਪਿਤਾ ਦੁਆਰਾ ਕੀਤੀ ਜਾਂਦੀ ਹੈ।

ਉਹ ਸਵਾਦ-ਸਵਾਦ ਵਿੱਚ ਉਸ ਨਸ਼ੇ ਨੂੰ ਚੱਖ ਲੈਂਦੇ ਹਨ, ਹੋਲੀ-ਹੋਲੀ ਲਗਾਤਾਰਤਾ ਵਿੱਚ ਬੱਚੇ ਇਸਦੇ ਆਦੀ ਹੋ ਜਾਂਦੇ ਹਨ। ਗੁਰਜੰਟ ਸਿੰਘ ਏ.ਐੱਸ.ਆਈ ਪੰਜਾਬ ਪੁਲਿਸ ਨੇ ਦੱਸਿਆ ਕਿ ਜਿਹੜੇ ਮਾਂ-ਪਿਉ ਆਪਣੇ ਬੱਚਿਆਂ ਤੋਂ ਨਸ਼ਾ ਮੰਗਵਾਉਂਦੇ ਹਨ, ਉਹਨਾਂ ਦੇ ਖਿਲਾਫ ਜੇ.ਜੇ.ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸੈਮੀਨਾਰ ਦੌਰਾਨ ਸ਼੍ਰੀਮਤੀ ਸਤਵੰਤ ਕੌਰ ਪ੍ਰਿੰਸੀਪਲ, ਸਰਕਾਰੀ ਕਾਲਜਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਬੱਚੇ ਫੋਨ ਦੀ ਵਰਤੋਂ ਕਰ ਰਹੇ ਹਨ, ਉੱਰਥੇ ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ। ਇਸ ਮੌਕੇ ਜਸਕਰਨ ਸਿੰਘ ਲੈਕਚਰਾਰ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਗੁਰਮੀਤ ਕੌਰ ਲੈਕਚਰਾਰ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ, ਸ. ਹਰਮੰਦਰ ਸਿੰਘ ਅਤੇ ਸ਼੍ਰੀਮਤੀ ਸੋਹਲਪ੍ਰੀਤ ਕੌਰ, ਬਾਲ ਸੁਰੱਖਿਆ ਅਫਸਰ (ਆਈ.ਸੀ) ਵੀ ਮੌਜੂਦ ਸਨ। Author: Malout Live