ਐੱਨ.ਸੀ.ਸੀ ਟ੍ਰੇਨਿੰਗ ਅਕੈਡਮੀ ਮਲੋਟ ਵਿਖੇ ਏ.ਡੀ.ਜੀ ਮੇਜਰ ਜਰਨਲ ਅਤੇ ਪਟਿਆਲਾ ਗਰੁੱਪ ਕਮਾਂਡਰ ਵੱਲੋਂ ਕੈਂਡਿਟਾ ਨੂੰ ਕੈਂਪ ਵਿੱਚ ਭਾਗ ਲੈਣ ਲਈ ਕੀਤਾ ਪ੍ਰੇਰਿਤ
ਮਲੋਟ:- ਐੱਨ.ਸੀ.ਸੀ ਅਕੈਡਮੀ ਮਲੋਟ ਵਿਖੇ ਚੱਲ ਰਹੇ 12 ਰੋਜ਼ਾ ਟ੍ਰੇਨਿੰਗ ਕੈਂਪ ਦੌਰਾਨ ਕੈਂਪ ਵਿੱਚ ਮੇਜਰ ਜਰਨਲ ਰਾਜੀਵ ਛੀਬਰ ਸੇਨਾ ਮੈਡਲ ਪੰਜਾਬ ਹਰਿਆਣਾ, ਹਿਮਾਚਲ, ਚੰਡੀਗੜ੍ਹ ਡਾਇਰੈਕਟਰ ਦੇ ਏ.ਡੀ.ਜੀ ਅਤੇ ਪਟਿਆਲਾ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਜੀਵ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। 20 ਬਟਾਲੀਅਨ ਪੰਜਾਬ ਐੱਨ.ਸੀ.ਸੀ ਬਠਿੰਡਾ ਦੇ ਗਾਡਜ ਨੇ ਏ.ਡੀ.ਜੀ ਮੇਜਰ ਜਰਨਲ ਰਾਜੀਵ ਛੀਬਰ ਸੇਨਾ ਮੈਡਲ ਅਤੇ ਪਟਿਆਲਾ ਗਰੁੱਪ ਕਮਾਂਡਰ ਅਫਸਰ ਬ੍ਰਿਗੇਡੀਅਰ ਰਾਜੀਵ ਸ਼ਰਮਾ ਦੇ ਪਹੁੰਚਣ ਤੇ ਸਲਾਮੀ ਦਿੱਤੀ ਗਈ। ਕੈਂਪਸ ਵਿੱਚ ਕੈਂਡਿਟਸ ਅਤੇ ਐੱਨ.ਸੀ.ਸੀ ਦੇ ਪੀ.ਆਈ ਸਟਾਫ ਦੇ ਕਮਰਿਆਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਐੱਨ.ਸੀ.ਸੀ ਟ੍ਰੇਨਿੰਗ ਅਕੈਡਮੀ ਵਿੱਚ ਵਿਜਿਟ ਕੀਤਾ ਗਿਆ।
ਉਹਨਾਂ ਨੇ 6 ਰਾਜਾ ਕੈਂਡਿਟਸ ਨੂੰ ਐੱਨ.ਸੀ.ਸੀ ਦੇ ਕੈਂਪਾਂ ਦੀ ਵਿਸ਼ੇਸ਼ਤਾ ਨੂੰ ਸਾਂਝਾ ਕੀਤਾ ਅਤੇ ਕੈਂਡਿਟਸ ਨੂੰ ਐੱਨ.ਸੀ.ਸੀ ਦੇ ਹਰ ਇੱਕ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵਿਸ਼ੇਸ਼ਤਾ ਬਾਰੇ ਵਿਸਥਾਰ ਰੂਪ ਵਿੱਚ ਦੱਸਿਆ ਗਿਆ। ਇਸ ਦੌਰਾਨ ਜਿਨ੍ਹਾਂ ਕੈਡਿਟਾ ਨੇ ਕੈਂਪ ਦੌਰਾਨ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਉਨ੍ਹਾਂ ਕੈਂਡਿਟਾ ਨੂੰ ਏ.ਡੀ.ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਏ.ਡੀ.ਜੀ ਮੇਜਰ ਜਰਨਲ ਅਤੇ ਪਟਿਆਲਾ ਗਰੁੱਪ ਕਮਾਂਡਰ ਬ੍ਰਿਗੇਡੀਅਰ ਵੱਲੋਂ ਯਾਦਗਾਰ ਲਈ ਐੱਨ.ਸੀ.ਸੀ ਟ੍ਰੇਨਿੰਗ ਅਕੈਡਮੀ ਮਲੋਟ ਵਿਖੇ ਇੱਕ-ਇੱਕ ਪੌਦੇ ਲਗਾਏ ਗਏ। ਇਸ ਮੌਕੇ ਮੌਜੂਦ 600 ਕੈਂਡਿਟ , ਪੀ.ਆਈ ਸਟਾਫ ਅਤੇ 20 ਪੰਜਾਬ ਬਟਾਲੀਅਨ ਬਠਿੰਡਾ ਦੇ ਕਰਨਲ ਕੇ.ਐਸ ਮਾਥੂਰ ਡਿਪਟੀ ਕੈਂਪ ਕਮਾਡੈਂਟ ਵਿਸ਼ੇਸ਼ ਤੌਰ ਤੇ ਮੌਜੂਦ ਸਨ।
Author : Malout Live