ਕੇਜਰੀਵਾਲ ਦਾ ਵਿਰੋਧ ਕਰਨ ਲਈ ਜੀ.ਓ.ਜੀ ਆਦਮਪੁਰ ਲਈ ਰਵਾਨਾ
ਮਲੋਟ: ਹਰਿਆਣਾ ਦੇ ਹਲਕਾ ਆਦਮਪੁਰ ਵਿਖੇ ਹੋ ਰਹੀ ਜਿਮਣੀ ਚੋਣ ਲਈ ਸੋਮਵਾਰ ਪ੍ਰਚਾਰ ਦਾ ਆਖਰੀ ਦਿਨ ਹੈ। ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਿੱਥੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਰੋਡ-ਸ਼ੋ ਕੀਤਾ ਜਾ ਰਿਹਾ ਹੈ, ਉੱਥੇ ਹੀ ਕੇਜਰੀਵਾਲ ਦਾ ਵਿਰੋਧ ਕਰਨ ਲਈ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਹਜਾਰਾਂ ਜੀ.ਓ.ਜੀ ਆਦਮਪੁਰ ਲਈ ਰਵਾਨਾ ਹੋ ਗਏ ਹਨ। ਹਰਪ੍ਰੀਤ ਸਿੰਘ ਨੇ ਕਿਹਾ ਕਿ ਜੀ.ਓ.ਜੀ ਕੇਜਰੀਵਾਲ ਦੇ ਬਰਾਬਰ ਰੋਡ ਸ਼ੋ ਦੇ ਰੂਪ ਵਿੱਚ 'ਆਪ' ਪਾਰਟੀ ਦੇ ਝੂਠਾਂ ਦਾ ਪਰਦਾਫਾਸ਼ ਕਰਨਗੇ ਅਤੇ ਕੇਜਰੀਵਾਲ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨਗੇ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿਵਾਲੀ ਤੋਂ ਬਾਅਦ ਮੀਟਿੰਗ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਹੁਣ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸਾਬਕਾ ਸੈਨਿਕਾਂ ਵਿੱਚ ਗੁੱਸਾ ਵੱਧ ਗਿਆ ਅਤੇ ਸੰਘਰਸ਼ ਨੂੰ ਹੋਰ ਤੇਜ ਕਰ ਦਿੱਤਾ ਗਿਆ। ਮਲੋਟ ਤੋਂ ਰਵਾਨਾ ਹੋਏ ਜੀ.ਓ.ਜੀ ਵਿੱਚ ਸੂਬੇਦਾਰ ਦੇਵੀ ਲਾਲ, ਸੂਬੇਦਾਰ ਸੁਖਦੇਵ ਸਿੰਘ ਘੁਮਿਆਰਾ, ਸੂਬੇਦਾਰ ਮੇਜਰ ਰਜਿੰਦਰ ਸਿੰਘ ਫਤੂਹੀਖੇੜਾ, ਵਲਾਇਤ ਸਿੰਘ, ਜਸਕੌਰ ਸਿੰਘ ਅਤੇ ਅਜਮੇਰ ਸਿੰਘ ਘੁਮਿਆਰਾ ਆਦਿ ਸਾਬਕਾ ਸੈਨਿਕ ਸ਼ਾਮਿਲ ਸਨ। Author: Malout Live



