ਡੀ.ਏ.ਵੀ ਕਾਲਜ ਮਲੋਟ ਵਿਖੇ ਮਨਾਇਆ ਗਿਆ 'ਰਾਸ਼ਟਰੀ ਏਕਤਾ ਦਿਵਸ'

ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਕਾਲਜ ਦੇ ਐੱਨ.ਐੱਸ.ਐੱਸ ਅਤੇ ਐੱਨ.ਸੀ.ਸੀ ਯੂਨਿਟ ਵੱਲੋਂ 'ਰਾਸ਼ਟਰੀ ਏਕਤਾ ਦਿਵਸ' ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਾਲਜ ਦੇ ਐੱਨ.ਐੱਸ.ਐੱਸ ਅਤੇ ਐੱਨ.ਸੀ.ਸੀ ਸਟਾਫ਼ ਨੇ ਦੱਸਿਆ ਕਿ ਭਾਰਤ ਦੇ ਲੋਹ ਪੁਰਸ਼ 'ਸਰਦਾਰ ਵੱਲਭ ਭਾਈ ਪਟੇਲ' ਦੇ ਜਨਮ ਦਿਵਸ (31 ਅਕਤੂਬਰ) ਨੂੰ ਹਰ ਸਾਲ 'ਰਾਸ਼ਟਰੀ ਏਕਤਾ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਸਰਦਾਰ ਵੱਲਭ ਭਾਈ ਪਟੇਲ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ 560 ਰਿਆਸਤਾਂ ਨਾਲ ਭਾਰਤ ਦੇ ਏਕੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।                                  

ਇਹ ਸੁਤੰਤਰ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਨ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਸਹੁੰ ਚੁੱਕੀ। ਇਸ ਮੌਕੇ ਆਯੋਜਿਤ ਕੀਤੀ ਗਈ ਏਕਤਾ ਦੌੜ ਵਿੱਚ ਵੀ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਸਮੇਂ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਜਸਬੀਰ ਕੌਰ, ਡਾ. ਵਿਨੀਤ ਕੁਮਾਰ, ਐੱਨ.ਸੀ.ਸੀ ਦੇ ਸੀ.ਟੀ.ਓ ਸ਼੍ਰੀ ਸਾਹਿਲ ਗੁਲਾਟੀ ਤੋਂ ਇਲਾਵਾ ਸ਼੍ਰੀ ਸੁਦੇਸ਼ ਗਰੋਵਰ, ਮੈਡਮ ਤਜਿੰਦਰ ਕੌਰ, ਮੈਡਮ ਇਕਬਾਲ ਕੌਰ, ਮੈਡਮ ਨੀਲਮ ਭਾਰਦਵਾਜ ਅਤੇ ਸ਼੍ਰੀ ਦੀਪਕ ਅਗਰਵਾਲ ਵੀ ਹਾਜ਼ਿਰ ਹੋਏ। Author: Malout Live