ਲੰਬੀ ਦੇ ਪਿੰਡ ਦਿਉਣ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਮਾਰੀਆਂ ਮੱਲਾਂ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗਰਮ ਰੁੱਤ ਜੋਨ ਪੱਧਰ ਦੇ ਮੁਕਾਬਲੇ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਪੀ.ਟੀ.ਆਈ ਮੈਡਮ ਸ਼੍ਰੀਮਤੀ ਮਨਜਿੰਦਰ ਕੌਰ ਦੀ ਰਹਿਨੁਮਾਈ ਵਿੱਚ 6 ਟੀਮਾਂ ਨੇ ਜਿੱਤ ਹਾਸਿਲ ਕੀਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗਰਮ ਰੁੱਤ ਜੋਨ ਪੱਧਰ ਦੇ ਮੁਕਾਬਲੇ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਪੀ.ਟੀ.ਆਈ ਮੈਡਮ ਸ਼੍ਰੀਮਤੀ ਮਨਜਿੰਦਰ ਕੌਰ ਦੀ ਰਹਿਨੁਮਾਈ ਵਿੱਚ U-14 ਸ਼ਤਰੰਜ ਟੀਮ (ਕੁੜੀਆਂ), U-14 ਟੇਬਲ ਟੈਨਿਸ ਟੀਮ (ਕੁੜੀਆਂ) ਅਤੇ U-17 ਟੇਬਲ ਟੈਨਿਸ ਟੀਮ (ਕੁੜੀਆਂ) ਨੇ ਪਹਿਲਾ ਸਥਾਨ, U-14 ਬੈਡਮਿੰਟਨ ਟੀਮ (ਕੁੜੀਆਂ) ਅਤੇ U-17 ਫੁੱਟਬਾਲ ਟੀਮ (ਮੁੰਡਿਆਂ) ਨੇ ਦੂਜਾ ਸਥਾਨ, U-14 ਸ਼ਤਰੰਜ ਟੀਮ (ਮੁੰਡਿਆਂ) ਨੇ ਤੀਜਾ ਸਥਾਨ ਹਾਸਿਲ ਕੀਤਾ।
ਜ਼ਿਕਰਯੋਗ ਹੈ ਕਿ ਇਸ ਸਕੂਲ ਤੋਂ ਵੱਖ-ਵੱਖ ਖੇਡਾਂ ਵਿੱਚ 9 ਟੀਮਾਂ ਨੇ ਭਾਗ ਲਿਆ ਅਤੇ 6 ਟੀਮਾਂ ਜੇਤੂ ਰਹੀਆਂ ਅਤੇ ਬਾਕੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਮੁੱਖੀ ਮਿਸ. ਰਾਜਕੁਮਾਰੀ, ਸਮੂਹ ਸਟਾਫ਼ ਅਤੇ SMC ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। SMC ਚੇਅਰਮੈਨ ਸ਼੍ਰੀ ਰਾਜਪਾਲ ਰਾਮ ਨੇ ਇਸ ਜਿੱਤ ਦਾ ਸਿਹਰਾ ਸਖ਼ਤ ਮਿਹਨਤ ਕਰਨ ਵਾਲੇ ਵਿਦਿਆਰਥੀਆਂ, ਸਕੂਲ ਮੁੱਖੀ ਅਤੇ ਸਮੂਹ ਸਟਾਫ਼ ਨੂੰ ਦਿੱਤਾ।
Author : Malout Live