ਸ਼੍ਰੀਮਤੀ ਦਲੀਪ ਕੌਰ ਬਣੇ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ 456ਵੇਂ ਨੇਤਰਦਾਨੀ:
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕਰਨ ਅਤੇ ਮਰਨ ਉਪਰੰਤ ਦਾਨ ਕੀਤੀਆਂ ਅੱਖਾਂ ਨੂੰ ਆਈ ਬੈਂਕਾਂ ਵਿੱਚ ਪਹੁੰਚਾਉਣ ਲਈ ਸੇਵਾ ਵਿੱਚ ਜੁਟੀ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਸ਼੍ਰੀਮਤੀ ਦਲੀਪ ਕੌਰ ਪਤਨੀ ਸ਼੍ਰੀ ਕਰਨੈਲ ਸਿੰਘ ਵਾਸੀ ਪਿੰਡ ਵੈਰੋਕੇ ਜਿਲ੍ਹਾ ਮੋਗਾ 456ਵੇਂ ਨੇਤਰਦਾਨੀ ਬਣੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਜਰਨਲ ਸਕੱਤਰ ਸ਼੍ਰੀ ਸੁਰਿੰਦਰ ਸਿੰਘ ਚੱਘਤੀ ਨੇ ਦੱਸਿਆ ਕਿ ਸ਼੍ਰੀਮਤੀ ਦਲੀਪ ਕੌਰ 25 ਸਤੰਬਰ 2023 ਨੂੰ ਰਾਤ 9 ਵਜੇ ਅਚਾਨਕ ਸਵਰਗਵਾਸ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੋਸਾਇਟੀ ਨੂੰ ਫੋਨ ਕਰਕੇ ਅੱਖਾਂ ਦਾਨ ਕਰਨ ਸੰਬੰਧੀ ਕਿਹਾ ਗਿਆ ਸੀ। ਇਸ ਉਪਰੰਤ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਉਸੇ ਦਿਨ ਹੀ ਰਾਤ 10:30 ਵਜੇ ਪਹੁੰਚ ਕੇ ਠੀਕ ਹਾਲਤ ਵਿੱਚ ਉਨ੍ਹਾਂ ਦੀਆਂ
ਅੱਖਾਂ ਨੂੰ ਲੈ ਕੇ ਐੱਮ.ਕੇ ਮੀਡੀਆ ਰਾਹੀਂ ਸੁਰੱਖਿਅਤ ਰੱਖ ਕੇ ਸਰਕਾਰੀ ਮੈਡੀਕਲ ਕਾਲਜ ਅਮ੍ਰਿੰਤਸਰ ਵਿਖੇ ਅਗਲੇ ਦਿਨ ਸਵੇਰੇ 05:30 ਵਜੇ ਪਹੁੰਚਾਇਆ ਗਿਆ ਹੈ ਜੋ ਕਿ ਲੋੜਵੰਦ ਵਿਅਕਤੀਆ ਨੂੰ ਮੁਫਤ ਅਪ੍ਰੇਸ਼ਨ ਕਰਕੇ ਲਗਾਈਆਂ ਜਾਣਗੀਆਂ। ਜਿਸ ਨਾਲ ਦੋ ਵਿਅਕਤੀ ਦੁਬਾਰਾ ਦੁਨੀਆ ਦੇਖਣ ਦੇ ਕਾਬਿਲ ਹੋ ਸਕਣਗੇ। ਉਨ੍ਹਾਂ ਵੱਲੋਂ ਸ਼੍ਰੀਮਤੀ ਦਲੀਪ ਕੌਰ ਦੇ ਪਰਿਵਾਰ ਦਾ ਇਸ ਮਹਾਂਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਰਨ ਉਪਰੰਤ ਆਪਣੀਆਂ ਅੱਖਾਂ ਨੂੰ ਜਲਾਉਣ ਦੀ ਬਜਾਏ ਦਾਨ ਕਰਨ ਤਾਂ ਜੋ ਦੋ ਅੰਧੇਰੀਆਂ ਜਿੰਦਗੀਆਂ ਨੂੰ ਰੋਸ਼ਨ ਕਰ ਸਕਣ ਅਤੇ ਮਰਨ ਉਪਰੰਤ ਵੀ ਇਸ ਦੁਨੀਆ ਨੂੰ ਦਾਨ ਕੀਤੀਆਂ ਅੱਖਾਂ ਰਾਹੀਂ ਦੇਖ ਸਕਣ। ਉਨ੍ਹਾਂ ਲੋਕਾਂ ਨੂੰ ਅੱਖਾਂ ਦਾਨ ਕਰਨ ਸੰਬੰਧੀ ਉਨ੍ਹਾਂ ਦੇ ਮੋਬਾਇਲ ਨੰਬਰ 9888602591 ਤੇ ਸੰਪਰਕ ਕਰਨ ਲਈ ਅਪੀਲ ਕੀਤੀ। Author: Malout Live