ਬੀ.ਐੱਡ ਅਕਾਦਮਿਕ ਸ਼ੈਸ਼ਨ ਲਈ ਹੋਈ ਸਾਂਝੀ ਦਾਖਲਾ ਪ੍ਰੀਖਿਆ ਵਿੱਚੋਂ ਦਸ਼ਮੇਸ਼ ਬੀ.ਐੱਡ ਕਾਲਜ, ਬਾਦਲ ਦੀ ‘ਕੋਮਲ ’ ਪੰਜਾਬ ਵਿੱਚੋਂ ਪਹਿਲੇ ਪੰਜ ਉਮੀਦਵਾਰਾਂ ਵਿੱਚ ਸ਼ਾਮਿਲ

ਮਲੋਟ (ਪਵਨ ਨੰਬਰਦਾਰ): ਸਾਲ 2023-25 ਦੇ ਬੀ.ਐੱਡ ਅਕਾਦਮਿਕ ਸ਼ੈਸ਼ਨ ਲਈ ਹੋਈ ਸਾਂਝੀ ਦਾਖਲਾ ਪ੍ਰੀਖਿਆ ਵਿੱਚੋਂ ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ਬਾਦਲ ਦੀ ਉਮੀਦਵਾਰ ਕੋਮਲ ਸ਼ਰਮਾ ਨੇ 121 ਅੰਕ ਲੈ ਕੇ ‘ ਟੌਪ ਪੰਜ ’ ਉਮੀਦਵਾਰਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸ਼ੈਸ਼ਨ 2023-25 ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿੱਚੋਂ ਕਾਲਜ ਦੀ ਉਮੀਦਵਾਰ ‘ ਕੋਮਲ ਸ਼ਰਮਾ ’ ਨੇ ਪੰਜਾਬ ਵਿੱਚੋਂ ਪਹਿਲੇ ਪੰਜ ਉਮੀਦਵਾਰਾਂ ਵਿੱਚ ਆ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਉਹਨਾਂ ਦੱਸਿਆ ਕਿ ਜੀ.ਐੱਨ.ਡੀ.ਯੂ ਵੱਲੋਂ ਲਈ ਗਈ ਸਾਂਝੀ ਦਾਖਲਾ ਪ੍ਰੀਖਿਆ ਦੇ ਕੁਆਡੀਨੇਟਰ ਡਾ.ਅਮਿਤ ਕੌਟਸ ਵੱਲੋਂ ਇਹ ਜਾਣਕਾਰੀ ਇੱਕ ਪ੍ਰੈੱਸ ਨੋਟ ਰਾਹੀ ਦਿੱਤੀ ਗਈ। ਕੁੱਲ 17382 ਉਮੀਦਵਾਰਾਂ ਵਿੱਚੋਂ 121 ਅੰਕ ਨਾਲ ਕੋਮਲ ਸ਼ਰਮਾਂ ਪੰਜ ਟੌਪਰਾਂ ਵਿੱਚ ਆਈ। ਡਾ. ਵਨੀਤਾ ਨੇ ਦੱਸਿਆ ਕਿ ਕਾਲਜ ਵੱਲੋਂ ਹਰ ਵਰ੍ਹੇ ਦੀ ਤਰ੍ਹਾਂ ਬੀ.ਐੱਡ ਕਰਨ ਵਾਲੇ ਵਿਦਿਆਰਥੀਆਂ ਲਈ ‘ ਹੈਲਪ ਡੈਸਕ ’ ਬਣਾਇਆ ਗਿਆ।

ਜਿੱਥੇ ਇਸ ‘ਹੈਲਪ ਡੈਸਕ’ ਦਾ ਕੰਮ ਵਿਦਿਆਰਥੀਆਂ ਨੂੰ ਲੋੜੀਦੀ ਬੀ.ਐੱਡ ਦੇ ਦਾਖਲੇ ਸੰਬੰਧੀ ਅਗਵਾਈ ਪ੍ਰਦਾਨ ਕਰਨਾ ਸੀ। ਇਸ ‘ਹੈਲਪ ਡੈਸਕ’ ਦੇ ਦੁਆਰਾ ਕਾਲਜ ਵੱਲੋਂ ਮੁਫ਼ਤ ਰਜਿਸ਼ਟ੍ਰੇਸ਼ਨ ਕਰਵਾਈ ਗਈ। ਉੱਥੇ ਇੱਛੁਕ ਵਿਦਿਆਰਥੀਆਂ ਨੂੰ ਮੁਫਤ ਬੀ.ਐੱਡ ਦਾਖਲਾ ਪ੍ਰੀਖਿਆ ਦੀ ਕੋਚਿੰਗ ਵੀ ਦਿੱਤੀ ਗਈ। ਕੋਮਲ ਸ਼ਰਮਾ ਨੇ ਇਸ ਮੁਫ਼ਤ ਔਨਲਈਨ ਕੋਚਿੰਗ ਦੀਆਂ ਕਲਾਸਾਂ ਰਾਹੀਂ ਕੋਚਿੰਗ ਹਾਸਿਲ ਕੀਤੀ ਗਈ ਅਤੇ ਪੰਜਾਬ ਵਿੱਚੋਂ ਪਹਿਲੇ ਪੰਜ ਉਮੀਦਵਾਰਾਂ ਵਿੱਚ ਆਈ। ਕੋਮਲ ਸ਼ਰਮਾਂ ਆਪਣੀ ਇਸ ਪ੍ਰਾਪਤੀ ਉਪਰੰਤ ਆਪਣੇ ਪਿਤਾ ਸ਼੍ਰੀ ਰੌਸ਼ਨ ਲਾਲ ਸ਼ਰਮਾਂ ਨਾਲ ਉਚੇਚੇ ਤੌਰ ਤੇ ਕਾਲਜ ਪੁੱਜੀ। ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਨੇ ਕੋਮਲ ਸ਼ਰਮਾਂ ਅਤੇ ਰੌਸ਼ਨ ਲਾਲ ਨੂੰ ਬੱਚੇ ਦੀ ਇਸ ਪ੍ਰਾਪਤੀ ਲਈ ਮੁਬਾਰਕਵਾਦ ਦਿੱਤੀ। ਕੋਮਲ ਸ਼ਰਮਾਂ ਅਤੇ ਉਹਨਾਂ ਦੇ ਪਿਤਾ ਵੱਲੋਂ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਦੁਆਰਾ ਉੱਚ ਦਰਜੇ ਦੀ ਦਿੱਤੀ ਗਈ ਆਨਲਾਈਨ ਕੋਚਿੰਗ ਜੋ ਮੁਫ਼ਤ ਦਿੱਤੀ ਗਈ ਨੂੰ ਦਿੱਤਾ। ਕੋਮਲ ਨੇ ਸਾਰੇ ਅਧਿਆਪਕਾਂ ਦਾ ਇਸ ਸਾਥ ਅਤੇ ਸਹਿਯੋਗ ਲਈ ਧੰਨਵਾਦ ਕੀਤਾ, ਇਸ ਮੌਕੇ ਸਮੂਹ ਸਟਾਫ਼ ਹਾਜ਼ਿਰ ਸੀ। Author: Malout Live