ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਲਗਾਇਆ ਗਿਆ 'ਸਾਇੰਸ ਮੇਲਾ'
ਮਲੋਟ: ਜ਼ਿਲ੍ਹਾ ਸਿੱਖਿਆ ਅਧਿਕਾਰੀ ਸ. ਮਲਕੀਤ ਸਿੰਘ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਪ੍ਰਿੰਸੀਪਲ ਸ. ਗੁਰਬਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਾਇੰਸ ਅਧਿਆਪਿਕਾ ਸ਼੍ਰੀਮਤੀ ਵੀਨਾ ਮਿੱਡਾ, ਸ਼੍ਰੀਮਤੀ ਰਣਜੀਤ ਕੌਰ ਅਤੇ ਸ਼੍ਰੀਮਤੀ ਮੋਨਿਕਾ ਦੀ ਦੇਖ-ਰੇਖ ਵਿੱਚ 'ਸਾਇੰਸ ਮੇਲਾ' ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਸ਼੍ਰੀ ਰਾਜਨ ਗੋਇਲ ਸਾਇੰਸ (ਡੀ.ਐੱਮ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਦੌਰਾਨ ਸ਼੍ਰੀਮਤੀ ਨਿਰਮਲਪ੍ਰੀਤ ਕੌਰ ਅਤੇ ਡਾ. ਹਰਿਭਜਨ ਪ੍ਰਿਯਦਰਸ਼ੀ ਨੇ ਵਿਦਿਆਰਥਣਾਂ ਦੁਆਰਾ ਬਣਾਏ ਗਏ ਮਾਡਲਾਂ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਉਹਨਾਂ ਦਾ ਹੌਂਸਲਾ ਵਧਾਇਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ। ਇਸ ਮੇਲੇ ਵਿੱਚ ਸ਼੍ਰੀਮਤੀ ਸਿਮਤਾ, ਸ਼੍ਰੀਮਤੀ ਨਿਸ਼ੂ, ਸ਼੍ਰੀਮਤੀ ਗੁਰਮੀਤ ਕੌਰ, ਸ. ਜਸਵਿੰਦਰ ਸਿੰਘ, ਸ਼੍ਰੀ ਨਰੇਸ਼ ਬਾਂਸਲ ਅਤੇ ਸਮੂਹ ਸਟਾਫ਼ ਵੱਲੋਂ ਇਸ ਮੇਲੇ ਵਿੱਚ ਸ਼ਿਰਕਤ ਕਰਕੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। Author: Malout Live