ਸਿਵਲ ਹਸਪਤਾਲ ਮਲੋਟ ਵਿਖੇ ਮਿਸ਼ਨ ਕਲੀਨ ਅਤੇ ਗਰੀਨ ਦਿਵਾਲੀ ਤਹਿਤ ਲੋਕਾਂ ਨੂੰ ਬੂਟੇ ਲਗਾਉਣ ਲਈ ਕੀਤਾ ਗਿਆ ਪ੍ਰੇਰਿਤ

ਮਲੋਟ: ਅੱਜ ਸਿਵਲ ਹਸਪਤਾਲ ਮਲੋਟ ਵਿਖੇ ਚੱਲ ਰਹੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਮਲੋਟ ਦੇ ਇੰਚਾਰਜ ਡਾ.ਰਮਨਦੀਪ ਕੌਰ ਨੇ ਆਯੂਸ਼ ਵਿਭਾਗ ਦੇ IAS ਡਾ.ਅਭਿਨਵ ਤ੍ਰਿਖਾ ਅਤੇ ਹੋਮਿਓਪੈਥਿਕ ਵਿਭਾਗ ਪੰਜਾਬ ਦੇ ਮੁੱਖੀ ਸ.ਬਲਿਹਾਰ ਸਿੰਘ ਰੰਗੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਕਲੀਨ ਅਤੇ ਗਰੀਨ ਦਿਵਾਲੀ ਤਹਿਤ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਤਿਉਹਾਰ ਦੇ ਦਿਨਾਂ ਵਿੱਚ ਆਪਣੇ ਘਰ ਦੀਆਂ ਬਣੀਆਂ

ਮਿਠਾਈਆਂ ਤੇ ਫਲ ਖਾਣ, ਪਟਾਖੇ ਚਲਾਉਣ ਤੋਂ ਗੁਰੇਜ ਕਰਨ ਕਿਉਂਕਿ ਇਹਨਾਂ ਨਾਲ ਪ੍ਰਦੂਸ਼ਣ ਫੈਲਦਾ ਹੈ ਬਲਕਿ ਇਨ੍ਹਾਂ ਦੀ ਜਗ੍ਹਾ ਆਪਣੇ ਘਰ ਵਿੱਚ ਕੋਈ ਨਵਾਂ ਬੂਟਾ ਜਾਂ ਪੌਦਾ ਲਗਾਉਣ ਅਤੇ ਉਨ੍ਹਾਂ ਦੀ ਦੇਖ ਰੇਖ ਕਰਨ ਤਾਂ ਜੋ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ ਤੋਂ ਬਚਾਅ ਹੋ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਸਿਹਤ ਦਾ ਖਿਆਲ ਰੱਖਣ, ਪੌਸ਼ਟਿਕ ਭੋਜਨ ਖਾਣ, ਕਸਰਤ ਕਰਨ ਅਤੇ ਰੋਜਾਨਾ ਜੀਵਨ ਵਿੱਚ ਚੰਗੀਆਂ ਆਦਤਾਂ ਅਪਨਾਉਣ ਬਾਰੇ ਜਾਣਕਾਰੀ ਦਿੱਤੀ।] Author: Malout Live