ਗੁੱਡ ਟੱਚ ਅਤੇ ਬੈਡ ਟੱਚ ਬਾਰੇ ਹਰ ਬੱਚੇ ਨੂੰ ਕੀਤਾ ਜਾਵੇ ਜਾਗਰੂਕ- ਡਿਪਟੀ ਕਮਿਸ਼ਨਰ
ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼੍ਰੀ ਮੁਕਤਸਰ ਸਾਹਿਬ ਦੇ ਕੰਮਾਂ ਦਾ ਰਿਵਿਊ ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਹਰ ਬੱਚੇ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਅਤੇ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਤਹਿਤ ਹਰ ਲੋੜਵੰਦ ਬੱਚੇ ਨੂੰ ਪੂਰਾ ਲਾਭ ਦਿੱਤਾ ਜਾਵੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼੍ਰੀ ਮੁਕਤਸਰ ਸਾਹਿਬ ਦੇ ਕੰਮਾਂ ਦਾ ਰਿਵਿਊ ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਹਰ ਬੱਚੇ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਅਤੇ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਤਹਿਤ ਹਰ ਲੋੜਵੰਦ ਬੱਚੇ ਨੂੰ ਪੂਰਾ ਲਾਭ ਦਿੱਤਾ ਜਾਵੇ। ਇਸ ਮੌਕੇ ਡਾ. ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸਰੁੱਖਿਆ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਗਰੀਬ, ਬੇਸਹਾਰਾ ਅਤੇ ਯਤੀਮ ਬੱਚਿਆਂ ਨਾਲ ਸੰਬੰਧਿਤ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ,
ਜਿਹਨਾਂ ਬੱਚਿਆਂ ਦੀ ਮਾਤਾ ਵਿਧਵਾ ਹੈ ਜਾਂ ਤਲਾਕਸ਼ੁਦਾ ਹੈ ਜਾਂ ਉਸਦੇ ਪਰਿਵਾਰ ਵੱਲੋਂ ਉਸਨੂੰ ਛੱਡ ਦਿੱਤਾ ਗਿਆ ਹੈ, ਜਾਂ ਅਜਿਹੇ ਬੱਚੇ ਜੋ ਅਨਾਥ ਹਨ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ, ਅਜਿਹੇ ਬੱਚੇ ਜਿਹਨਾਂ ਦੇ ਮਾਤਾ/ਪਿਤਾ ਜਾਂ ਦੋਨੋਂ ਜੇਲ੍ਹ ਵਿੱਚ ਸਜਾ ਕੱਟ ਰਹੇ ਹਨ, ਅਜਿਹੇ ਬੱਚੇ ਜਿਹਨਾਂ ਦੇ ਮਾਤਾ-ਪਿਤਾ ਲਾ-ਇਲਾਜ ਜਾਂ ਘਾਤਕ ਬਿਮਾਰੀ ਨਾਲ ਪੀੜ੍ਹਿਤ ਹਨ ਜਾਂ ਅਜਿਹੇ ਬੱਚੇ ਜਿਹਨਾਂ ਦੇ ਮਾਤਾ-ਪਿਤਾ ਮਾਨਸਿਕ/ਸਰੀਰਿਕ ਜਾਂ ਆਰਥਿਕ ਤੌਰ ਤੇ ਬੱਚਿਆਂ ਨੂੰ ਸੰਭਾਲਣ ਦੇ ਯੋਗ ਨਹੀਂ ਹਨ। ਉਹਨਾਂ ਅੱਗੇ ਦੱਸਿਆ ਕਿ ਅਜਿਹੇ ਹਲਾਤਾਂ ਵਿੱਚ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਬੱਚੇ, ਜਿਹਨਾਂ ਦੀ ਉਮਰ 0 ਤੋਂ 18 ਸਾਲ ਦੀ ਹੋਵੇ, ਉਹ ਸਕੀਮ ਦਾ ਲਾਭ ਲੈ ਸਕਦੇ ਹਨ। ਇਹਨਾਂ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਹੋਣਾ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਇਸ ਤਹਿਤ 614 ਬੱਚਿਆਂ ਨੂੰ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਜਨਵਰੀ 2025 ਤੋਂ 75 ਬੱਚਿਆਂ ਨੂੰ ਸਪੋਂਸਰਸ਼ਿਪ ਫੋਸਟਰ ਕੇਅਰ ਸਕੀਮ ਦਾ ਲਾਭ ਦੇਣ ਦੀ ਪ੍ਰਵਾਨਗੀ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ।
Author : Malout Live