ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਿਮਿਟ ਮਲੋਟ ਦੀਆਂ ਬੀ.ਸੀ.ਏ ਦੀਆਂ ਸੀਟਾਂ ਵਿੱਚ ਹੋਇਆ ਵਾਧਾ

ਮਲੋਟ: ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲੋਜੀ (ਮਿਮਿਟ) ਵਿੱਚ ਸੈਸ਼ਨ 2022-23 ਲਈ ਚੱਲ ਰਹੇ ਦਾਖ਼ਲਿਆਂ ਵਿੱਚ ਵਿਦਿਆਰਥੀਆਂ ਦੇ ਭਾਰੀ ਉਤਸ਼ਾਹ ਕਾਰਨ ਬੀ.ਸੀ.ਏ ਕੋਰਸ ਦੀਆਂ 60 ਸੀਟਾਂ ਬਹੁਤ ਜਲਦੀ ਭਰ ਗਈਆਂ ਸਨ। ਵਿਦਿਆਰਥੀਆਂ ਦੇ ਉਤਸ਼ਾਹ ਦੇ ਮੱਦੇਨਜਰ ਅਤੇ ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਨਿੱਜੀ ਯਤਨਾ ਸਦਕਾ ਵਾਈਸ ਚਾਂਸਲਰ, ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨੇ ਸੰਸਥਾ ਦੀਆਂ ਬੀ.ਸੀ.ਏ ਦੀਆਂ 60 ਹੋਰ ਸੀਟਾਂ ਮਨਜੂਰ ਕਰ ਦਿੱਤੀਆਂ ਹਨ।

ਸੀਟਾਂ ਵਿੱਚ ਵਾਧਾ ਹੋਣ ਤੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਡੀਨ ਵਿਦਿਆਰਥੀ ਮਾਮਲੇ ਡਾ. ਇਕਬਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਰਾਂ ਨੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨੂੰ ਮਿਲ ਕੇ ਉਹਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕੈਬਨਿਟ ਮੰਤਰੀ ਨੇ ਸੀਟਾਂ ਦੇ ਵਾਧੇ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਬੀ.ਸੀ.ਏ ਦੀਆਂ ਸੀਟਾਂ ਵਿੱਚ ਵਾਧਾ ਹੋਣ ਕਾਰਨ ਮਲੋਟ ਇਲਾਕੇ ਦੇ ਵਿਦਿਆਰਥੀਆਂ ਨੂੰ ਹੋਰ ਫਾਇਦਾ ਹੋਵੇਗਾ ਕਿਉਂਕਿ ਜਿਹੜੇ ਵਿਦਿਆਰਥੀ ਪਹਿਲਾਂ ਬੀ.ਸੀ.ਏ ਕੋਰਸ ਵਿੱਚ ਦਾਖਲੇ ਤੋਂ ਰਹਿ ਗਏ ਸਨ ਉਹ ਹੁਣ ਇਸ ਕੋਰਸ ਵਿੱਚ ਦਾਖਲੇ ਲੈ ਸਕਣਗੇ। ਇਸ ਮੌਕੇ ਵਿਸ਼ੇਸ ਤੌਰ ਤੇ ਦਲਜੀਤ ਸਿੰਘ, ਅਡੀਸ਼ਨਲ ਐੱਸ.ਈ, ਪੀ.ਐੱਸ.ਪੀ.ਸੀ.ਐੱਲ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। Author: Malout Live