ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ

ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਕੱਲ੍ਹ 16 ਅਪ੍ਰੈਲ ਤੋਂ ਬਦਲ ਜਾਵੇਗਾ। ਨਵੇਂ ਸਮੇਂ ਮੁਤਾਬਿਕ ਹਸਪਤਾਲ ਹੁਣ ਸਵੇਰੇ 08:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਖੁੱਲਣਗੇ।

ਪੰਜਾਬ : ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਕੱਲ੍ਹ 16 ਅਪ੍ਰੈਲ ਤੋਂ ਬਦਲ ਜਾਵੇਗਾ। ਨਵੇਂ ਸਮੇਂ ਮੁਤਾਬਿਕ ਹਸਪਤਾਲ ਹੁਣ ਸਵੇਰੇ 08:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਖੁੱਲਣਗੇ। ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨ ਹਸਪਤਾਲ, ਪ੍ਰਾਇਮਰੀ ਹੈੱਲਥ ਸੈਂਟਰ, ਕਮਿਊਨਿਟੀ ਹੈੱਲਥ ਸੈਂਟਰ, ਆਮ ਆਦਮੀ ਕਲੀਨਿਕ, ਆਯੁਸ਼ਮਾਨ ਹੈੱਲਥ ਐਂਡ ਵੈਲਨੈੱਸ ਸੈਂਟਰ ਅਤੇ ਈ.ਐੱਸ.ਆਈ ਹਸਪਤਾਲ ਸ਼ਾਮਿਲ ਹਨ।

ਇਹ ਸਮਾਂ 15 ਅਕਤੂਬਰ ਤੱਕ ਲਾਗੂ ਰਹੇਗਾ। ਇੱਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਗਰਮੀਆਂ ਨੂੰ ਦੇਖਦੇ ਹੋਏ ਹਰ ਸਾਲ ਹਸਪਤਾਲਾਂ ਦਾ ਸਮਾਂ ਬਦਲਿਆ ਜਾਂਦਾ ਹੈ। ਰਜਿਸਟ੍ਰੇਸ਼ਨ ਕਾਊਂਟਰ ਹਸਪਤਾਲ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਜਦਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ 24 ਘੰਟੇ ਚੱਲਦੀਆਂ ਰਹਿਣਗੀਆਂ। ਹਸਪਤਾਲਾਂ ਦੇ ਦਫ਼ਤਰਾਂ ਦਾ ਕੰਮ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੋਵੇਗਾ। ਇਸ ਸਮੇਂ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ।

Author : Malout Live