ਬੀਮਾ ਕਰਮਚਾਰੀਆਂ ਵੱਲੋਂ ਕੀਤੀ ਗਈ ਗੇਟ ਰੈਲੀ

ਮਲੋਟ :- ਭਾਰਤੀ ਜੀਵਨ ਬੀਮਾ ਨਿਗਮ ਅਤੇ ਆਮ ਬੀਮਾ ਕੰਪਨੀਆਂ ਨਾਲ ਸਬੰਧਿਤ ਦਫ਼ਤਰਾਂ ਦੇ ਕਰਮਚਾਰੀਆਂ ਨੇ 10 ਕੇਂਦਰ ਕਰਮਚਾਰੀ ਸੰਗਠਨਾਂ ਦੇ ਸਾਂਝੇ ਰੂਪ ਵਿਚ ਸੱਦੇ ' ਤੇ ਸਥਾਨਕ ਜੀਵਨ ਜੋਤੀ ਦੇ ਦਫ਼ਤਰ ਦੇ ਮੁੱਖ ਗੇਟ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਰੋਸ ਵਿਚ ਕਾਮਰੇਡ ਗੁਰਚਰਨ ਦਾਸ ਅਤੇ ਜੀਤ ਰਾਮ ਦੀ ਅਗਵਾਈ ਵਿਚ ਗੇਟ ਰੈਲੀ ਕੀਤੀ , ਇਸ ਮੌਕੇ ਤੇ ਨਾਰਦਨ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਕੁਲਭੂਸ਼ਣ ਹਿਤੈਸ਼ੀ ਨੇ ਕਿਹਾ ਕਿ ਸਮਾਜਿਕ ਖੇਤਰ ਅਤੇ ਵੱਖ ਵੱਖ ਭਲਾਈ ਯੋਜਨਾਵਾਂ ਦੇ ਸਰਕਾਰੀ ਖੇਤਰ ਵਿਚ ਭਾਰੀ ਕਟੌਤੀ ਮਜ਼ਦੂਰਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ । ਘਰੇਲੂ ਉਤਪਾਦ ਦਰ ਬੀਤੇ 6 ਸਾਲਾਂ ਤੋਂ 8 . 2 ਫ਼ੀਸਦੀ ਤੋਂ ਘੱਟ ਕੇ 4 . 5 ਫ਼ੀਸਦੀ ਰਹਿ ਗਈ ਹੈ ਜੋ ਕਿ ਦੇਸ਼ ਦੇ ਵਿਕਾਸ ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਉਨ੍ਹਾਂ ਦੱਸਿਆ ਕਿ ਬੀਮਾ ਕਰਮਚਾਰੀਆਂ ਨੂੰ ਅਗਸਤ 2017 ਤੋਂ ਤਨਖ਼ਾਹ ਵਧਣੀ ਤਹਿ ਹੈ ਜੋ ਸੇਵਾ ਸ਼ਰਤਾਂ ਦੇ ਅਨੁਸਾਰ ਹੋਣੀ ਚਾਹੀਦੀ ਸੀ । ਇਸ ਮੌਕੇ ਤੇ ਰਾਜੇਸ਼ ਸੱਚਦੇਵਾ , ਰਮੇਸ਼ ਛਾਬੜਾ , ਪਵਨ ਕੁਮਾਰ , ਰੁਲਦੂ ਰਾਮ , ਏ . ਜੇ . ਐਸ ਬਜਾਜ , ਪ੍ਰੋਮਿਲਾ ਗੋਇਲ , ਸੰਤੋਸ਼ ਗੁਰੂਪ੍ਰਸ਼ਾਦ , ਜਗਜੀਤ ਸਿੰਘ , ਪ੍ਰੋਮਿਲਾ , ਗਿਰਧਰ , ਗੀਤਿਕਾ ਆਦਿ ਕਰਮਚਾਰੀ ਹਾਜ਼ਰ ਸਨ।