ਪੋਸ਼ਣ ਮਾਹ ਤਹਿਤ ਆਲਮਵਾਲਾ ਵਿਖੇ ਘਰ ਘਰ ਜਾ ਕੇ ਕੀਤਾ ਜਾਗਰੂਕ
ਮਲੋਟ (ਹੈਪੀ) : ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਅਫਸਰ ਮੈਡਮ ਰਤਨਦੀਪ ਸੰਧੂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੈਡਮ ਗੁਰਜੀਤ ਕੌਰ ਦੀ ਰਹਿਨੁਮਾਈ ਹੇਠ ਪੋਸ਼ਣ ਮਾਹ ਮਨਾਉਂਦੇ ਹੋਏ ਪਿੰਡ ਆਲਮਵਾਲਾ ਵਿਖੇ ਘਰ ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਪੂਰੀ ਮੁਹਿੰਮ ਦੌਰਾਨ ਪੰਜਾਬ ਸਰਕਾਰ ਵੱਲੋਂ ਤੈਨਾਤ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਦੇ ਤਹਿਸੀਲ ਹੈਡ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਪ੍ਰੇਰਨਾ ਨਾਲ ਜੀ.ਓ.ਜੀ ਵੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ ਅਤੇ ਪਿੰਡ ਆਲਮਵਾਲਾ ਦੇ ਜੀ.ਓ.ਜੀ ਸੁਰਜੀਤ ਸਿੰਘ ਨੇ ਵੀ ਆਂਗਣਵਾੜੀ ਟੀਮ ਨਾਲ ਘਰ ਘਰ ਜਾ ਕੇ ਮੁਹਿੰਮ ਵਿਚ ਹਿੱਸਾ ਲਿਆ । ਸੁਪਰਵਾਈਜਰ ਰਾਜਵੰਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਗਰਭਵਤੀ ਔਰਤਾਂ ਅਤੇ ਦੁੱਖ ਪਿਲਾਉ ਔਰਤਾਂ ਨੂੰ ਅਨੀਮੀਆ, ਟੀਕਾ ਕਰਨ, ਨਿਊਟਰੇਸ਼ਨ ਦਸਤ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ । ਆਂਗਣਵਾੜੀ ਵਰਕਰਾਂ ਗੁਰਵਿੰਦਰ ਕੌਰ, ਰਜਨੀਬਾਲਾ, ਗੁਰਵੀਰ ਕੌਰ ਵੱਲੋਂ ਔਰਤਾਂ ਨੂੰ ਆਸ ਪਾਸ ਦੀ ਸਫਾਈ ਸਬੰਧੀ ਪ੍ਰੇਰਿਤ ਕੀਤਾ ਗਿਆ । ਗਰਭਵਤੀ ਔਰਤਾਂ ਅਤੇ ਦੁੱਖ ਪਿਲਾਉ ਮਾਵਾਂ ਨੂੰ ਸਮੇਂ ਸਿਰ ਟੀਕਾ ਕਰਨ ਕਰਵਾਉਣ ਬਾਰੇ ਦੱਸਿਆ ਗਿਆ ।