ਮਲੋਟ ਦੇ ਹੋਣਹਾਰ ਖਿਡਾਰੀ ਰਤਿੰਦਰ ਚੋਪੜਾ ਅਤੇ ਲਕਸ਼ ਦੀ U-19 ਸਕੂਲ ਨੈਸ਼ਨਲ ਪੱਧਰ ਬਾਸਕਿਟ ਬਾਲ ਟੀਮ ਵਿੱਚ ਹੋਈ ਚੋਣ
ਮਲੋਟ ਬਲਾਕ ਦੇ ਹੋਣਹਾਰ ਖਿਡਾਰੀ ਰਤਿੰਦਰ ਚੋਪੜਾ ਪੁੱਤਰ ਰਕੇਸ਼ ਕੁਮਾਰ ਅਤੇ ਲਕਸ਼ ਪੁੱਤਰ ਸੁਨੀਲ ਕੁਮਾਰ ਦੀ ਚੋਣ, U-19 ਸਕੂਲ ਨੈਸ਼ਨਲ ਪੱਧਰ ਬਾਸਕਿਟ ਬਾਲ ਟੀਮ ਵਿੱਚ ਹੋਈ ਹੈ।
ਮਲੋਟ : ਮਲੋਟ ਬਲਾਕ ਦੇ ਹੋਣਹਾਰ ਖਿਡਾਰੀ ਰਤਿੰਦਰ ਚੋਪੜਾ ਪੁੱਤਰ ਰਕੇਸ਼ ਕੁਮਾਰ ਅਤੇ ਲਕਸ਼ ਪੁੱਤਰ ਸੁਨੀਲ ਕੁਮਾਰ ਦੀ ਚੋਣ, U-19 ਸਕੂਲ ਨੈਸ਼ਨਲ ਪੱਧਰ ਬਾਸਕਿਟ ਬਾਲ ਟੀਮ ਵਿੱਚ ਹੋਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਬਾਸਕਿਟ ਬਾਲ ਜਿਲ੍ਹਾ ਸੈਕੇਟਰੀ ਸ. ਜਸਕਰਨ ਸਿੰਘ ਭੁੱਲਰ ਤੇ ਸੀਨੀਅਰ ਖਿਡਾਰੀ ਹਰਵਿੰਦਰ ਸਿੰਘ ਖਲਾਗ ਅਤੇ ਸੀਨੀਅਰ ਖਿਡਾਰੀ ਹਰਮਨ ਗਿੱਲ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚੋਣ ਲਈ ਪੰਜਾਬ ਪੁਲਿਸ ਦੇ ਕੋਚ ਗੁਰਮੁੱਖ ਸਿੰਘ ਦੀ ਸਖਤ ਟ੍ਰੇਨਿੰਗ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਹੈ। ਉਨ੍ਹਾਂ ਨੇ 20 ਨਵੰਬਰ ਤੋਂ ਲੈ ਕੇ 26 ਨਵੰਬਰ ਨੂੰ ਹੋਣ ਵਾਲੀ ਨੈਸ਼ਨਲ ਪੱਧਰ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਆਸ਼ੀਰਵਾਦ ਦਿੱਤਾ ਤੇ ਮੈਡਲ ਲਿਆਉਣ ਲਈ ਹੌਸਲਾਂ ਆਫ਼ਜਾਈ ਕੀਤੀ।
Author : Malout Live