ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਹੁਣ ਗਰਭਵਤੀ ਮਹਿਲਾ ਆਈ ਕੋਰੋਨਾ ਪਾਜ਼ੇਟਿਵ

 ਮਲੋਟ:- 29 ਮਈ ਨੂੰ ਕੋਰੋਨਾ ਮੁਕਤ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਹੁਣ ਕੋਰੋਨਾ ਦੇ 3 ਐਕਟਿਵ ਕੇਸ ਹੋ ਗਏ ਹਨ। ਜਾਣਕਾਰੀ ਮੁਤਾਬਕ ਗੁੜਗਾਊਂ ਤੋਂ ਵਾਪਸ ਆਏ ਮਲੋਟ ਵਾਸੀ ਇਕ ਵਿਅਕਤੀ ਅਤੇ ਪਿੰਡ ਤਰਮਾਲਾ ਨਾਲ ਸਬੰਧਿਤ ਇਕ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਇਕ ਗਰਭਵਤੀ ਮਹਿਲਾ ਦਾ ਟੈਸਟ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ,

ਇਹ ਮਹਿਲਾ ਵੀ ਮਲੋਟ ਨਾਲ ਸਬੰਧਿਤ ਹੈ। ਇਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਦੇ 70 ਕੇਸ ਹੋ ਗਏ ਹੋ ਗਏ ਹਨ ਜਿਨ੍ਹਾਂ 'ਚੋ 67 ਨੂੰ ਠੀਕ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ ਜਦਕਿ 3 ਇਲਾਜ ਅਧੀਨ ਹਨ। ਜ਼ਿਲ੍ਹੇ ਵਿਚ ਹੁਣ ਐਕਟਿਵ 3 ਕੋਰੋਨਾ ਕੇਸਾਂ ਸਬੰਧੀ ਪੁਸ਼ਟੀ ਸਿਵਲ ਸਰਜਨ ਦਫਤਰ ਵਲੋਂ ਕੀਤੀ ਗਈ।