ਜੀ.ਓ.ਜੀ ਦੀ ਮੀਟਿੰਗ 'ਚ ਸਾਲ ਭਰ ਦੇ ਕੰਮਾ ਦੀ ਕੀਤੀ ਸਮੀਖਿਆ
,
ਮਲੋਟ(ਆਰਤੀ ਕਮਲ):- ਜੀ.ਓ.ਜੀ ਤਹਿਸੀਲ ਮਲੋਟ ਦੀ ਮੀਟਿੰਗ ਸਥਾਨਕ ਬੀ.ਆਰ.ਸੀ ਕਲੱਬ ਦਫਤਰ ਵਿਖੇ ਹੋਈ ਜਿਥੇ ਪਿੰਡਾਂ ਵਿਚ ਤੈਨਾਤ ਜੀ.ਓ.ਜੀ ਵੱਲੋਂ ਸਾਲ 2019 ਵਿਚ ਦਿੱਤੀ ਫੀਡਬੈਕ ਦੀ ਸਮੀਖਿਆ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਤਹਿਸੀਲ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਜੀ.ਓ.ਜੀ ਦੀ ਭੂਮਿਕਾ ਬਹੁਤ ਅਹਿਮ ਹੈ । ਸਾਲ 2019 ਵਿਚ ਜੀ.ਓ.ਜੀ ਨੇ ਤਹਿਸੀਲ ਮਲੋਟ ਅੰਦਰ ਵੱਖ ਵੱਖ ਵਿਭਾਗਾਂ ਦੀਆਂ ਕੁੱਲ 15120 ਫੀਡਬੈਕ ਭੇਜੀਆਂ ਜਿਹਨਾਂ ਵਿਚ ਇਕ ਤਿਹਾਈ ਤੇ ਵਿਭਾਗਾਂ ਵੱਲੋਂ ਕਾਰਵਾਈ ਕਰਕੇ ਲੋਕਾਂ ਦੀ ਸਹੂਲੀਅਤ ਵਿਚ ਵਾਧਾ ਕੀਤਾ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ.ਓ.ਜੀ ਦੀਆਂ ਰਿਪੋਰਟਾਂ ਦੇ ਅਧਾਰ ਤੇ ਸਿੱਖਿਆ ਵਿਭਾਗ ਵੱਲੋਂ ਸੱਭ ਤੋਂ ਵੱਧ 100 ਪ੍ਰਤੀਸ਼ਤ ਰਿਪੋਰਟ ਤੇ ਆਪਣੀ ਕਾਰਵਾਈ ਕੀਤੀ ਗਈ ਹੈ ।
ਜੀ.ਓ.ਜੀ ਨੇ ਸ਼ਗਨ ਸਕੀਮ, ਪੈਨਸ਼ਨਾਂ, ਵਜੀਫਾ ਅਤੇ ਆਟਾ ਦਾਲ ਦੇ ਸੈਂਕੜੇ ਯੋਗ ਲਾਭਪਾਤਰੀਆਂ ਨੂੰ ਹੱਕ ਦਵਾਏ ਅਤੇ ਮਨਰੇਗਾ ਤਹਿਤ ਕੰਮ ਕਰ ਚੁੱਕੇ ਕਈ ਕਾਮਿਆਂ ਨੂੰ ਬਕਾਇਆ ਪੈਸੇ ਵੀ ਦਵਾਏ । ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਪਿੰਡਾਂ ਅੰਦਰ ਨਸ਼ਿਆਂ ਦੀ ਦਲਦਲ ਵਿਚ ਧੀਆਂ (ਔਰਤਾਂ) ਦੀ ਵੀ ਹੋ ਰਹੀ ਸ਼ਮੂਲੀਅਤ ਸਬੰਧੀ ਮਾਮਲਾ ਧਿਆਨ ਵਿਚ ਆਇਆ ਜੋ ਕਿ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ । ਉਹਨਾਂ ਕਿਹਾ ਕਿ ਇਸ ਲਈ ਜਿਥੇ ਸਾਡਾ ਸਮਾਜ ਤੇ ਅਜੋਕੇ ਮਨੋਰੰਜਨ ਦੇ ਸਾਧਨ ਜਿੰਮੇਵਾਰ ਹਨ । ਉਹਨਾਂ ਦੱਸਿਆ ਕਿ ਕੁਝ ਪਿੰਡਾਂ ਅੰਦਰ ਸਮਾਜਸੇਵਾ ਦੀ ਆੜ ਵਿਚ ਔਰਤਾਂ ਵੱਲੋਂ ਹੀ ਲੜਕੀਆਂ ਨੂੰ ਗੁਮਰਾਹ ਕਰਕੇ ਪਹਿਲਾਂ ਨਸ਼ੇ ਤੇ ਫਿਰ ਜਿਸਮ ਫਿਰੋਸ਼ੀ ਵੱਲ ਧੱਕਣ ਦੇ ਸੰਕੇਤ ਮਿਲੇ ਹਨ ਜਿਸਦੀ ਜੀ.ਓ.ਜੀ ਵੱਲੋਂ ਪੂਰੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਅਜਿਹੇ ਮਾਮਲੇ ਮਾਣਯੋਗ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਤੇ ਡੀ.ਐਸ.ਪੀ ਮਲੋਟ ਦੇ ਧਿਆਨ ਹਿੱਤ ਲਿਆਂਦੇ ਜਾਣਗੇ । ਇਸ ਮੌਕੇ ਸੁਪਰਵਾਈਜਰ ਗੁਰਦੀਪ ਸਿੰਘ, ਤਰਸੇਮ ਸਿੰਘ ਲੰਬੀ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਰਘੁਬੀਰ ਸਿੰਘ, ਸੂਬੇਦਾਰ ਦੇਵੀਲਾਲ ਭੀਟੀਵਾਲਾ, ਸੂਬੇਦਾਰ ਸੁਖਦੇਵ ਸਿੰਘ ਘੁਮਿਆਰਾ, ਇਕਬਾਲ ਸਿੰਘ ਅਰਨੀਵਾਲਾ ਵਜੀਰਾ, ਅਮਰਜੀਤ ਸਿੰਘ ਮਿੱਡਾ, ਸੁਰਜੀਤ ਸਿੰਘ ਆਲਮਵਾਲਾ, ਸੂਬੇਦਾਰ ਤਜਿੰਦਰ ਸਿੰਘ ਕਬਰਵਾਲਾ, ਦਰਸ਼ਨ ਸਿੰਘ, ਗੁਰਸੇਵਕ ਸਿੰਘ, ਜਸਕੌਰ ਸਿੰਘ, ਕੁਲਵੰਤ ਸਿੰਘ ਭਗਵਾਨਪੁਰਾ, ਸੰਤੋਖ ਸਿੰਘ ਚੰਨੂ ਅਤੇ ਜਗੀਰ ਸਿੰਘ ਰਾਨੀਵਾਲਾ ਆਦਿ ਸਮੇਤ ਸਮੂਹ ਜੀ.ਓ.ਜੀ ਹਾਜਰ ਸਨ ।