ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਸਿਟੀ ਮਲੋਟ ਪੁਲਿਸ ਨੇ ਸਹੁਰਾ ਪਰਿਵਾਰ ਖਿਲਾਫ ਕੀਤਾ ਮਾਮਲਾ ਦਰਜ
ਮਲੋਟ: ਮਲੋਟ ਨਿਵਾਸੀ ਸ਼ੈਲੀ ਪੁੱਤਰੀ ਵਿਜੈ ਕੁਮਾਰ (ਵਾਸੀ ਮੰਡੀ ਹਰਜੀ ਰਾਮ ਮਲੋਟ) ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ 7 ਨਵੰਬਰ 2016 ਨੂੰ ਸੰਨੀ ਖੁੰਗਰ ਨਾਲ ਹੋਇਆ ਸੀ। ਵਿਆਹ ਮੌਕੇ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ ਅਤੇ ਮੈਰਿਜ ਪੈਲੇਸ ਵਿੱਚ ਵਿਆਹ ਕੀਤਾ। ਵਿਆਹ ਤੋਂ ਕੁੱਝ ਦਿਨ ਬੀਤਣ ਬਾਅਦ ਪਰਿਵਾਰ ਨੇ ਇਸਨੂੰ ਹੋਰ ਦਾਜ ਲਿਆਉਣ ਅਤੇ ਪੈਸੇ ਲਿਆਉਣ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਤਨਖਾਹ ਦਾ ATM ਵੀ ਸੰਨੀ ਕੋਲ ਹੁੰਦਾ ਸੀ। ਇਹ 2 ਪੈਸੇ ਤੋਂ ਤਰਸਦੀ ਰਹਿੰਦੀ ਸੀ। ਇਸ ਸੰਬੰਧੀ ਕਈ ਵਾਰ ਪੰਚਾਇਤ ਹੋਈ ਪਰ ਇਹ ਨਹੀਂ ਸਮਝੇ। ਮਿਤੀ 26-03-2019 ਨੂੰ ਸੰਨੀ ਦੇ ਘਰ ਮਲੋਟ ਵਿਖੇ ਪੰਚਾਇਤ ਹੋਈ ਅਤੇ ਉੱਥੇ ਸੰਨੀ, ਅਸ਼ੋਕ ਖੁੰਗਰ, ਇਸਦੀ ਮਾਤਾ ਅਤੇ ਇਹਨਾਂ ਦੇ ਗੁਆਂਢੀ ਪਰਮਜੀਤ ਕੌਰ ਨੇ ਮੇਰੇ ਅਤੇ ਮੇਰੇ ਭਰਾਵਾਂ ਦੇ ਸੱਟਾਂ ਮਾਰੀਆਂ।
ਉਸ ਸਮੇਂ ਤੋਂ ਲੈ ਕੇ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਮੌਕੇ ਦਰਖਾਸਤ ਦੇਣ ਦੇ ਬਾਵਜੂਦ ਵੀ ਐੱਸ.ਐੱਸ.ਪੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਤੋਂ ਇਨਸਾਫ ਨਾ ਮਿਲਣ ਤੇ ਉਕਤ ਮਾਮਲਾ ਆਈ.ਜੀ ਦਫਤਰ ਫਰੀਦਕੋਟ ਕੋਲ ਪਹੁੰਚਿਆਂ। ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਕਾਰਵਾਈ ਨਾ ਹੋਣ ਤਹਿਤ ਉਕਤ ਮਾਮਲੇ ਸੰਬੰਧੀ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਜਿਸ ਉਪਰੰਤ ਥਾਣਾ ਸਿਟੀ ਮਲੋਟ ਵਿਖੇ ਸੰਨੀ ਖੁੰਗਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਐੱਫ.ਆਈ.ਆਰ ਦਰਜ ਕੀਤੀ ਗਈ। ਜਿਸ ਵਿੱਚ ਤਿੰਨ ਦੋਸ਼ੀ ਪਰਮਜੀਤ,ਸੋਨੀਆਂ ਅਤੇ ਪ੍ਰਿਆ (ਨਨਾਣਾ) ਨੂੰ ਇਸ ਤੋਂ ਬਾਹਰ ਕੱਢਿਆ ਗਿਆ। ਇਸ ਮੌਕੇ ਸ਼ੈਲੀ ਨੇ ਦੱਸਿਆ ਕਿ ਸਾਡੀ ਮੰਗ ਹੈ ਕਿ ਉਕਤ ਤਿੰਨਾਂ ਦੋਸ਼ੀਆਨ ਦਾ ਨਾਮ ਉਕਤ ਐੱਫ.ਆਈ.ਆਰ ਵਿੱਚ ਦਰਜ ਕੀਤਾ ਜਾਵੇ, ਕਿਉਂਕਿ ਇਹ ਵੀ ਉਨ੍ਹੇਂ ਹੀ ਦੋਸ਼ੀ ਹਨ। ਸ਼ੈਲੀ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਥਾਣਾ ਸਿਟੀ ਮਲੋਟ ਪੁਲਸ ਨੇ ਜਾਂਚ ਕਰਨ ਉਪਰੰਤ ਉਸ ਦੇ ਪਤੀ ਸੰਨੀ ਖੁੰਗਰ, ਸਹੁਰੇ ਅਸ਼ੋਕ ਕੁਮਾਰ ਅਤੇ ਸੱਸ ਨਰੇਸ਼ ਰਾਣੀ ਖਿਲਾਫ ਧਾਰਾ 498ਏ, 406 ਅਧੀਨ ਮਾਮਲਾ ਦਰਜ ਕਰ ਲਿਆ ਹੈ। Author: Malout Live